District NewsMalout News

ਥਾਣਾ ਸਿਟੀ ਮਲੋਟ ਪੁਲਿਸ ਨੇ 8 ਗ੍ਰਾਮ ਹੈਰੋਇਨ ਸਮੇਤ ਕੀਤਾ ਇੱਕ ਕਾਬੂ

ਮਲੋਟ: ਸ਼੍ਰੀ ਸਚਿਨ ਕੁਮਾਰ ਗੁਪਤਾ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਬਲਕਾਰ ਸਿੰਘ ਸੰਧੂ ਪੀ.ਪੀ.ਐੱਸ ਉੱਪ-ਕਪਤਾਨ ਪੁਲਿਸ ਮਲੋਟ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਐੱਸ.ਐੱਚ.ਓ ਵਰੁਣ ਕੁਮਾਰ ਥਾਣਾ ਸਿਟੀ ਮਲੋਟ ਦੀ ਯੋਗ ਅਗਵਾਈ ਹੇਠ ਸ:ਥ ਐੱਸ.ਆਈ ਮਲਕੀਤ ਸਿੰਘ ਪੁਲਿਸ ਪਾਰਟੀ ਵੱਲੋਂ NDPS Act ਤਹਿਤ ਵੱਡੀ ਕਾਰਵਾਈ ਕਰਦੇ ਹੋਏ ਬੁਰਜਾਂ ਫਾਟਕ ਨੇੜੇ

ਆਸ਼ਰਮ ਦੌਰਾਨੇ ਗਸ਼ਤ ਵਾ ਚੈਕਿੰਗ ਮੌਜੂਦ ਸੀ ਤਾਂ ਹਰਵਿੰਦਰ ਪਾਲ ਸਿੰਘ ਵਾਸੀ ਮਲੋਟ ਦੀ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸਤੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੌਰਾਨ ਉਕਤ ਵਿਅਕਤੀ ਖਿਲਾਫ ਮੁਕੱਦਮਾਂ ਨੰਬਰ 261 ਮਿਤੀ 16-10-2022 ਅ/ਧ 21(b),61/85 NDPS Act ਥਾਣਾ ਸਿਟੀ ਮਲੋਟ ਦਰਜ ਕੀਤਾ ਗਿਆ ਅਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਲਈ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ।

Author: Malout Live

Leave a Reply

Your email address will not be published. Required fields are marked *

Back to top button