Punjab

ਪੰਜਾਬ ਦੇ ਸਾਬਕਾ ADGP ਈਸ਼ਵਰ ਚੰਦਰ ਦਾ ਦੌਰਾ ਪੈਣ ਕਾਰਨ ਦਿਹਾਂਤ

ਜਲੰਧਰ : ਪੰਜਾਬ ਪੁਲਿਸ ਦੇ ਰਿਟਾਇਰ ਆਈ.ਪੀ.ਐਸ ਅਤੇ ਸਾਬਕਾ ਏ.ਡੀ.ਜੀ.ਪੀ ਈਸ਼ਵਰ ਚੰਦਰ ਦਾ ਦਿਹਾਂਤ ਹੋ ਗਿਆ ਹੈ , ਜਿਸ ਦਾ ਕਾਰਣ ਅਚਾਨਕ ਆਏ ਹਾਰਟ ਅਟੈਕ ਨੂੰ ਮੰਨਿਆ ਜਾ ਰਿਹਾ ਹੈ। ਈਸ਼ਵਰ ਚੰਦਰ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ ਸੀ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਨੀਲਮ ਸ਼ਰਮਾ, ਦੋ ਪੁੱਤਰ ਆਦਿੱਤਿਆ ਤੇ ਅਭਿਸ਼ੇਕ ਸਨ।ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਜਲੰਧਰ ਦੇ ਪਿੰਡ ਰੁੜਕਾ ਕਲਾਂ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਰਿਟਾਇਰਡ ਏ.ਡੀ.ਜੀ.ਪੀ. ਈਸ਼ਵਰ ਚੰਦਰ ਪੰਜਾਬ ਪੁਲਿਸ ‘ਚ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਕਰ ਚੁਕੇ ਹਨ।

Leave a Reply

Your email address will not be published. Required fields are marked *

Back to top button