District NewsMalout News

ਜੈ ਬਾਬਾ ਬੇਰੀ ਵਾਲਾ ਮੰਦਿਰ ਦਾਨੇਵਾਲਾ ਚੌਂਕ ਮਲੋਟ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ

ਮਲੋਟ (ਦਾਨੇਵਾਲਾ): ਜੈ ਬਾਬਾ ਬੇਰੀ ਵਾਲਾ ਮੰਦਿਰ ਦਾਨੇਵਾਲਾ ਚੌਂਕ ਮਲੋਟ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਛੋਟੇ ਬੱਚਿਆਂ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਬਾਲ ਰੂਪ ਦੀ ਝਾਕੀ ਪੇਸ਼ ਕੀਤੀ ਗਈ। ਰੋਬਿਨ ਸ਼ਰਮਾ ਵੱਲੋਂ ਜੋਤੀ ਪ੍ਰਚੰਡ ਅਤੇ ਬਿਰਲਾ ਰਾਮ ਮੁੱਖ ਮਹਿਮਾਨ ਸੁਖਪਾਲ ਸਿੰਘ ਚੌਹਾਨ (ਪ੍ਰਧਾਨ ਟਰੱਕ ਯੂਨੀਅਨ) ਵੱਲੋਂ ਜੋਤ ਜਗਾਈ ਗਈ।

ਇਸ ਦੌਰਾਨ ਦੇਸਰਾਜ ਸ਼ਰਮਾ ਅਤੇ ਰਾਜਿੰਦਰ ਸ਼ਰਮਾ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ੍ਰ. ਰਾਮ ਸਿੰਘ ਆਰੇ ਵਾਲੇ, ਸ਼੍ਰੀਮਤੀ ਰੁਪਿੰਦਰ ਕੌਰ, ਐੱਮ.ਸੀ. ਵਾਰਡ ਨੰ.12 ਵੀ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਭਾਈ ਕੇਰਾ, ਅਬੁਲ ਖੁਰਾਣਾ, ਥੇੜੀ ਫਕਰਸਰ, ਅਬੋਹਰ ਅਤੇ ਮਲੋਟ ਮੰਡੀ ਤੋਂ ਸੰਗਤਾਂ ਨੇ ਭਾਗ ਲਿਆ। ਗਗਨ ਮਸਤਾਨਾ ਜੀ ਮੁਕਤਸਰ ਵੱਲੋਂ ਭਜਨ ਗਾਏ ਗਏ।

Author: Malout Live

Back to top button