District NewsMalout News

ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੁਲਝਾਈ ਅੰਨੇ ਕਤਲ ਦੀ ਗੁੱਥੀ, 02 ਦੋਸ਼ੀ ਕਾਬੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ਼੍ਰੀ ਗੋਰਵ ਯਾਦਵ, ਆਈ.ਪੀ.ਐੱਸ, ਡੀ.ਜੀ.ਪੀ ਪੰਜਾਬ ਅਤੇ ਸ਼੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐੱਸ, ਆਈ.ਜੀ ਫਰੀਦਕੋਟ ਰੇਂਜ ਫਰੀਦਕੋਟ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ, ਐਸ.ਐਸ.ਪੀ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਮਨਮੀਤ ਸਿੰਘ ਢਿੱਲੋਂ ਐੱਸ.ਪੀ (ਇੰਵੈ.) ਦੀ ਨਿਗਰਾਨੀ ਹੇਠ ਅਤੇ ਸ਼੍ਰੀ ਫਤਿਹ ਸਿੰਘ ਬਰਾੜ ਡੀ.ਐੱਸ.ਪੀ (ਲੰਬੀ) ਅਤੇ ਸ਼੍ਰੀ ਜਸਪਾਲ ਸਿੰਘ ਡੀ.ਐੱਸ.ਪੀ.(ਡੀ) ਦੀ ਅਗਵਾਈ ਹੇਠ ਐੱਸ.ਆਈ ਰਣਜੀਤ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਅਤੇ ਐੱਸ.ਆਈ ਕੁਲਬੀਰ ਚੰਦ ਇੰਚਾਰਜ ਸੀ.ਆਈ.ਏ ਮਲੋਟ ਵੱਲੋਂ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸਲਝਾਉਂਦਿਆਂ 02 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ। ਜਾਣਕਾਰੀ ਮੁਤਾਬਿਕ ਮਿਤੀ 25/01/2024 ਨੂੰ ਥਾਣਾ ਕਬਰਵਾਲਾ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਕੱਟਿਆਂਵਾਲੀ ਦੇ ਨਜ਼ਦੀਕ ਇੱਕ ਸੁੱਕੀ ਹੋਈ ਨਹਿਰ ਵਿੱਚ ਔਰਤ ਦੀ ਲਾਸ਼ ਪਈ ਹੈ ਜਿਸ ਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲਿਆ, ਜਿਸ ਦੇ ਸਿਰ ਵਿੱਚ ਸੱਟਾਂ ਲੱਗੀਆਂ ਹੋਈਆਂ ਸਨ। ਜਿਸ ਦੀ ਸ਼ਨਾਖਤ ਕਰਵਾਈ ਤਾਂ ਇਹ ਲਾਸ਼ ਵਿੱਦਿਆ ਦੇਵੀ (ਉਮਰ ਕਰੀਬ 60 ਸਾਲ) ਪਤਨੀ ਚਾਨਣ ਸਿੰਘ ਉਰਫ ਚੰਡੀਗੜ੍ਹ ਦੀ ਸੀ, ਜਿਸ ਤੇ ਪੁਲਿਸ ਵੱਲੋਂ ਮ੍ਰਿਤਕ ਵਿਦਿਆ ਦੇਵੀ ਦੇ ਪੁੱਤਰ ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਕੱਟਿਆਂਵਾਲੀ ਦੇ ਬਿਆਨਾਂ ਤੇ ਮੁਕੱਦਮਾ ਨੰਬਰ 9 ਮਿਤੀ 25/01/2024 ਅਧੀਨ/ਧਾਰਾ 302, 34 ਹਿੰ:ਦੰ ਥਾਣਾ ਕਬਰਵਾਲਾ

ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ। ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਇਸ ਅੰਨੇ ਕਤਲ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆ ਦੋਸ਼ੀ ਮਨਫਕੀਰ ਸਿੰਘ ਉਰਫ ਮਨੀ ਪੁੱਤਰ ਬਿੰਦਰ ਸਿੰਘ ਵਾਸੀ ਕੱਟਿਆਂਵਾਲੀ, ਦੋਸ਼ੀ ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਜੋਗਿੰਦਰ ਸਿੰਘ ਵਾਸੀ ਖੂਈ ਖੇੜਾ ਰੁਕਣਪੁਰਾ, ਜਿਲ੍ਹਾ ਫਾਜ਼ਿਲਕਾ ਨੂੰ ਕਾਬੂ ਕੀਤਾ ਗਿਆ ਅਤੇ ਤੀਸਰੇ ਦੋਸ਼ੀ ਗੁਰਕੀਰਤ ਸਿੰਘ ਪੁੱਤਰ ਹਰਪਿੰਦਰ ਸਿੰਘ ਵਾਸੀ ਖੂਈ ਖੇੜਾ ਰੁਕਣਪੁਰਾ, ਜਿਲ੍ਹਾ ਫਾਜ਼ਿਲਕਾ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ਤੇ ਦੋਸ਼ੀਆਂ ਨੇ ਮੰਨਿਆ ਕਿ ਇਹ ਕਤਲ ਉਹਨਾਂ ਨੇ ਕੀਤਾ ਹੈ ਅਤੇ ਵਜ੍ਹਾ ਰੰਜਿਸ਼ ਵਿੱਚ ਉਹਨਾਂ ਦੱਸਿਆ ਕਿ ਉਹ ਮ੍ਰਿਤਕ ਔਰਤ ਵਿਦਿਆ ਦੇਵੀ ਤੇ ਗੰਦੀ ਨਿਗ੍ਹਾ ਰੱਖਦੇ ਸਨ ਅਤੇ ਉਸ ਨਾਲ ਸੰਬੰਧ ਬਣਾਉਣਾ ਚਾਹੁੰਦੇ ਸਨ, ਮ੍ਰਿਤਕ ਵਿਦਿਆ ਦੇਵੀ ਇਸ ਤਰਾਂ ਕਰਨ ਤੋਂ ਉਨ੍ਹਾਂ ਨੂੰ ਰੋਕਦੀ ਸੀ। ਜਿਸ ਤੇ ਗੁੱਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੌਕਾ ਵਾਰਦਾਤ ਵਿੱਚ ਵਰਤਿਆ ਕਾਪਾ, ਲੋਹੇ ਦੀ ਪਾਈਪ ਅਤੇ ਪੱਥਰ ਬਰਾਮਦ ਕਰ ਲਏ ਹਨ ਅਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Author: Malout Live

Back to top button