District NewsMalout News

ਹਥਿਆਰਬੰਦ ਸੈਨਾ ਝੰਡਾ ਦਿਵਸ ਸਾਇਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਅਗਲੇ ਪੜਾਅ ਲਈ ਕੀਤਾ ਰਵਾਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਾਇਕਲ ਰੈਲੀ ਨੂੰ ਅਗਲੇ ਪੜਾਅ ਕੋਟਕਪੂਰਾ ਜਿਲ੍ਹਾ ਫਰੀਦਕੋਟ ਲਈ ਸ਼ਹੀਦ ਪ੍ਰਭਜੋਤ ਸਿੰਘ ਦੇ ਪਿਤਾ ਸ਼੍ਰੀ ਹਰਦੀਪ ਸਿੰਘ ਵਾਸੀ ਪਿੰਡ ਬੂੜਾ ਗੁੱਜਰ ਵੱਲੋਂ ਹਰੀ ਝੰਡਾ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਉਦੇਕਰਨ, ਝਬੇਲਵਾਲੀ, ਵੜਿੰਗ, ਸਰਾਏਨਾਗਾ ਹੁੰਦੀ ਹੋਈ ਕੋਟਕਪੂਰਾ ਪਹੁੰਚੀ। ਰੈਲੀ ਵੱਲੋਂ ਰਾਸਤੇ ਵਿੱਚ ਪਿੰਡ-ਵੜਿੰਗ ਵਿਖੇ ਸ਼ਹੀਦ ਨਾਇਕ ਇਕਬਾਲ ਸਿੰਘ ਦੇ ਬੁੱਤ ਤੇ ਸਰੋਪਾ ਪਾਇਆ ਅਤੇ ਸ਼ਹੀਦ ਦੀ ਪਤਨੀ ਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ। ਇਸ ਰੈਲੀ ਦਾ ਉਦੇਸ਼ ਲੋਕਾਂ ਨੂੰ ਸੈਨਾ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਦੂਰ ਰਹਿ ਕੇ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਨਾ ਹੈ।

ਇਸ ਮੌਕੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਝੰਡਾ ਦਿਵਸ ਨੂੰ ਸਮਰਪਿਤ ਜ਼ਰੂਰਤਮੰਦ ਅਤੇ ਵੀਰ ਨਾਰੀਆਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾ ਸਕੇ। ਇਹ ਸਾਈਕਲ ਰੈਲੀ 07 ਦਸੰਬਰ 2023 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਚੰਡੀਗੜ੍ਹ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਸੁਪਰਡੰਟ ਅਨੂ ਬਾਲਾ, ਜਗਦੀਪ ਸਿੰਘ ਜੂਨੀਅਰ ਸਹਾਇਕ, ਜਸਵੀਰ ਸਿੰਘ ਸੈਨਿਕ ਭਲਾਈ ਪ੍ਰਬੰਧਕ, ਮਨਜੀਤ ਕੁਮਾਰ ਕਲਰਕ, ਸ਼ਿਵਾਲੀ ਰਾਣੀ ਅਸਿਸਟੈਂਟ ਪ੍ਰੋਫੈਸਰ, ਰਾਜੇਸ਼ ਕੁਮਾਰ ਅਸਿਸਟੈਂਟ ਪ੍ਰੋਫੈਸਰ, ਕਵਿਤਾ ਰਾਣੀ ਲੈਬ ਅਸਿਸਟੈਂਟ ਅਤੇ ਸੈਨਿਕ ਰੈਸਟ ਹਾਊਸ ਸਟਾਫ ਮੌਜੂਦ ਸੀ।

Author: Malout Live

Back to top button