District NewsMalout News

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਰਖਾਣ ਵਾਲਾ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਦੋ ਦਿਨਾਂ ਤੀਜੀ ਸਾਲਾਨਾ ਐਥਲੈਟਿਕ ਮੀਟ ਕੀਤੀ ਗਈ ਆਯੋਜਿਤ

ਮਲੋਟ: ਪਿਛਲੇ ਦਿਨੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਬੱਚਿਆਂ ਦਾ ਰੁਝਾਨ ਖੇਡਾਂ ਪ੍ਰਤੀ ਵਧਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਰਖਾਣ ਵਾਲਾ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਦੋ ਦਿਨਾਂ ਤੀਜੀ ਸਾਲਾਨਾ ਐਥਲੈਟਿਕ ਮੀਟ ਪ੍ਰਿੰਸੀਪਲ ਸ਼੍ਰੀ ਰਾਮ ਚੰਦਰ ਸੈਣੀ ਦੀ ਯੋਗ ਅਗਵਾਈ ਹੇਠ ਅਤੇ ਸ਼੍ਰੀ ਗੁਰਵਿੰਦਰ ਸਿੰਘ (ਪੀ.ਟੀ ਅਧਿਆਪਕ) ਦੀ ਦੇਖ-ਰੇਖ ਅਤੇ ਸਮੂਹ ਸਟਾਫ ਦੇ ਸਹਿਯੋਗ ਸਦਕਾ ਸਫ਼ਲਤਾਪੂਰਵਕ ਕਰਵਾਈ ਗਈ। ਇਸ ਐਥਲੈਟਿਕ ਮੀਟ ਵਿੱਚ ਪਿੰਡ ਤਰਖਾਣ ਵਾਲਾ ਦੇ ਪਤਵੰਤੇ ਸੱਜਣਾ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਬਹੁਤ ਹੀ ਉਤਸ਼ਾਹ ਅਤੇ ਗਰਮਜੋਸ਼ੀ ਨਾਲ ਸਹਿਯੋਗ ਵੀ ਦਿੱਤਾ। ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਪੂਰਨ ਨਾਲ ਭਾਗ ਲਿਆ। ਸਤਲੁਜ ਹਾਊਸ, ਬਿਆਸ ਹਾਊਸ, ਰਾਵੀ ਹਾਊਸ ਅਤੇ ਚਨਾਬ ਹਾਊਸ ਦੇ ਲੜਕੇ-ਲੜਕੀਆਂ ਦੇ ਜੂਨੀਅਰ (6ਵੀਂ-8ਵੀਂ ਤੱਕ) ਅਤੇ ਸੀਨੀਅਰ (9ਵੀਂ-12ਵੀਂ ਤੱਕ) ਵਰਗ ਦੇ 100 ਮੀਟਰ, 200 ਮੀਟਰ, 400 ਮੀਟਰ, 400 ਮੀਟਰ ਰਿਲੇ ਰੇਸ, ਲਾਂਗ ਜੰਪ, ਸ਼ਾਟ ਪੁੱਟ, ਜੈਵਲੀਨ ਥ੍ਰੋਅ ਅਤੇ ਫੰਨੀ ਗੇਮਜ਼ ਮੁਕਾਬਲਿਆਂ ਵਿੱਚ ਵਧੀਆ ਅਤੇ ਚੰਗੇ ਮੁਕਾਬਲੇ ਵੇਖਣਯੋਗ ਸੀ।

ਇਹਨਾਂ ਖੇਡਾਂ ਵਿੱਚ ਓਵਰ ਆਲ ਟਰਾਫ਼ੀ ਸਤਲੁਜ ਹਾਊਸ ਨੇ ਪ੍ਰਾਪਤ ਕੀਤੀ। ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਐਥਲੀਟਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਮੁਕਾਬਲਿਆਂ ਦਾ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਆਨੰਦ ਮਾਣਿਆ। ਇਸ ਦੌਰਾਨ ਸ਼੍ਰੀਮਤੀ ਪਰਮਜੀਤ ਕੌਰ (ਲੈਕ. ਪੰਜਾਬੀ), ਹਰਜਿੰਦਰ ਸਿੰਘ (ਲੈਕ. ਇਕਨਾਮਿਕਸ), ਗੁਰਪ੍ਰੀਤ ਸਿੰਘ (ਲੈਕ. ਪੋਲ ਸਾਇੰਸ), ਸੰਜੀਵ ਕੁਮਾਰ (ਹਿੰਦੀ ਅਧਿਆਪਕ), ਰਣਜੀਤ ਸਿੰਘ (ਪੰਜਾਬੀ ਅਧਿਆਪਕ), ਮਨਪ੍ਰੀਤ ਕੌਰ (ਐੱਸ.ਐੱਸ ਮਿਸਟ੍ਰੈੱਸ), ਮੋਨਿਕਾ ਗਰਗ (ਮੈਥ ਮਿਸਟ੍ਰੈੱਸ), ਉਮ ਪ੍ਰਕਾਸ਼( ਐੱਸ.ਐੱਸ.ਮਾਸਟਰ), ਰਣਧੀਰ ਸਿੰਘ (ਕੰਪਿਊਟਰ ਅਧਿਆਪਕ), ਦੀਪਕ ਚੌਧਰੀ (ਸਾਇੰਸ ਅਧਿਆਪਕ), ਗੁਰਪ੍ਰੀਤ ਸਿੰਘ (ਐੱਸ.ਐੱਲ.ਏ), ਅਸ਼ੋਕ ਕੁਮਾਰ (ਲਾਇਬ੍ਰੇਰੀ ਰਿਸਟੋਰਰ) ਅਤੇ ਵਿਪਨਜੋਤ ਕੌਰ, ਜਸ਼ਨਪ੍ਰੀਤ ਕੌਰ, ਜਸ਼ਨਦੀਪ ਕੌਰ (ਅਧਿਆਪਨ ਸਿੱਖਿਆਰਥੀ) ਮੌਜੂਦ ਸੀ।

Author: Malout Live

Back to top button