District NewsMalout News

ਸਾਂਝ ਕੇਂਦਰ ਕੋਟਭਾਈ ਕਮ-ਸਬ-ਡਿਵੀਜ਼ਨ ਗਿੱਦੜਬਾਹਾ ਵੱਲੋਂ ‘ਸਾਂਝ ਕੇਂਦਰ’ ਦੀਆਂ ਸੇਵਾਵਾਂ ਅਤੇ ਪਟਾਕੇ ਰਹਿਤ ‘ਗ੍ਰੀਨ ਦਿਵਾਲੀ’ ਮਨਾਉਣ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਮਲੋਟ (ਕੋਟਭਾਈ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ਼ ਡਿਵੀਜ਼ਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ. ਭਾਗੀਰਥ ਸਿੰਘ ਮੀਨਾ IPS ਅਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਸ਼੍ਰੀ ਕੁਲਵੰਤ ਰਾਏ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥ: ਸੁਖਦੇਵ ਸਿੰਘ ਇੰਚਾਰਜ ਸਾਂਝ ਕੇਂਦਰ ਕੋਟਭਾਈ ਕਮ-ਸਬ ਡਿਵੀਜਨ ਗਿੱਦੜਬਾਹਾ ਅਤੇ ਹੌਲਦਾਰ ਅਜੈ ਕੁਮਾਰ ਵੱਲੋਂ ਬੀਤੇ ਦਿਨ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਮਾਘ ਵਿਖੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਸਾਂਝ ਕੇਦਰ ਵੱਲੋਂ ਦਿੱਤੀਆ ਜਾਂਦੀਆਂ ਸੇਵਾਵਾਂ, ਪੁਲਿਸ ਹੈਲਪਲਾਈਨ 112, 181, 1930 ਸਾਈਬਰ ਕਰਾਈਮ ਹੈਲਪ ਲਾਈਨ, 1098 ਚਿਲਡਰਨ ਹੈਲਪਲਾਈਨ ਅਤੇ ਨਸ਼ਿਆਂ ਖਿਲਾਫ ਸੈਮੀਨਾਰ ਲਗਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਤੁਹਾਡੇ ਆਸ-ਪਾਸ ਜੋ ਵੀ ਵਿਅਕਤੀ ਜਾਂ ਔਰਤ ਨਸ਼ੇ ਵੇਚਦਾ ਹੈ ਉਸਦੀ ਸੂਚਨਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਕੰਟਰੋਲ ਰੂਮ ਦੇ ਨੰਬਰ 80549-42100 ਪਰ ਦੇਣ ਬਾਰੇ ਜਾਗਰੂਕ ਕੀਤਾ ਅਤੇ ਦੱਸਿਆ ਗਿਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ “ਚੈਰੀਟੇਬਲ ਪ੍ਰੌਗਰਾਮ” ਤਹਿਤ ਵਿਦਿਆਰਥੀਆਂ ਨੂੰ ਗੁਬਾਰੇ, ਮੋਮਬੱਤੀਆਂ ਅਤੇ ਕੇਲੇ ਵੰਡ ਕੇ ਦਿਵਾਲੀ ਦੇ ਤਿਉਹਾਰ ਨੂੰ ਪਟਾਕੇ ਰਹਿਤ “ਗ੍ਰੀਨ (ਹਰੀ) ਦਿਵਾਲੀ” ਮਨਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਪੀ.ਪੀ.ਐੱਮ.ਐੱਮ ਥਾਣਾ ਕੋਟਭਾਈ ਮਹਿਲਾ ਸੀਨੀ.ਸਿਪਾਹੀ ਸੰਦੀਪ ਕੌਰ, ਮਹਿਲਾ ਸੀਨੀ. ਸਿਪਾਹੀ ਆਰਤੀ ਸਾਂਝ ਕੇਂਦਰ ਦਾ ਸਟਾਫ ਹਾਜ਼ਿਰ ਸੀ। ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਰਾਜਵੰਤ ਸਿੰਘ ਗਿੱਲ, ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਰਾਣੀ ਖੁਰਾਣਾ ਅਤੇ ਐੱਸ.ਐੱਸ.ਟੀ ਅਧਿਆਪਕ ਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸੰਬੰਧੀ ਸਾਂਝ ਕੇਂਦਰ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Author: Malout Live

Back to top button