District NewsMalout News

ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਲਗਾਤਾਰ ਜਾਰੀ, ਵੋਟਰਾਂ ਵੱਲੋਂ ਮਿਲ ਰਿਹਾ ਭਰਪੂਰ ਸਮਰਥਨ ਹੋ ਰਹੇ ਹਨ ਆਪ ਵਿੱਚ ਸ਼ਾਮਿਲ

ਮਲੋਟ:- ਚੋਣ ਪ੍ਰਚਾਰ ਕਰਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ। ਜਿਸ ਅਨੁਸਾਰ ਬੀਤੇ ਦਿਨ ਭੀਮ ਆਰਮੀ ਦੇ ਬਲਾਕ ਪ੍ਰਧਾਨ ਤੋਂ ਕੁੱਝ ਦਿਨ ਪਹਿਲਾ ਹੀ ਅਸਤੀਫ਼ਾ ਦਿੱਤਾ ਅਤੇ ਅਕਾਲੀ ਦਲ ਦੇ ਯੂਥ ਲੀਡਰ ਜੈ ਪ੍ਰਕਾਸ਼ ਨੇ ਕੱਲ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਜਿਸ ਨਾਲ ਵਾਰਡ ਨੰਬਰ 10 ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਗ੍ਰਾਫ ਵੱਧ ਗਿਆ ਹੈ।

ਇਸੇ ਤਰ੍ਹਾਂ ਇਸ ਮੌਕੇ ਵਾਰਡ ਨੰਬਰ 11 ਤੋਂ ਬੀ.ਜੇ.ਪੀ ਦੇ ਇਲੈਕਸ਼ਨ ਐੱਮ.ਸੀ ਲੜ ਚੁੱਕੇ ਸੱਤਪਾਲ ਸੱਤੂ, ਜੈ ਪ੍ਰਕਾਸ਼ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਡਾਕਟਰ ਮੈਡਮ ਬਲਜੀਤ ਕੌਰ ਨੇ ਸਾਰੇ ਸਾਥੀਆਂ ਨੂੰ ਸਿਰੋਪੇ ਪਾ ਕੇ ਆਪ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਕਿਹਾ ਕਿ ਸਾਰੇ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਤਿਗੁਰੂ ਦੇਵ ਪੱਪੀ, ਚਿੰਟੂ ਬੱਠਲਾ, ਅਕਸ਼ੈ ਸਿੰਗਲਾ, ਧਰਮਵੀਰ, ਪ੍ਰਦੀਪ ਸ਼ਰਮਾ ਅਤੇ ਭਾਰੀ ਗਿਣਤੀ ਵਿੱਚ ਹੋਰ ਆਪ ਵਰਕਰ ਹਾਜ਼ਿਰ ਸਨ।

Leave a Reply

Your email address will not be published. Required fields are marked *

Back to top button