District NewsMalout News

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੇ 1 ਫਰਵਰੀ ਤੱਕ ਆਪਣੇ ਹੁਕਮ ‘ਚ ਕੀਤਾ ਵਾਧਾ

ਗੈਰ-ਜ਼ਰੂਰੀ ਗਤੀਵਿਧੀਆਂ ਲਈ ਲੋਕਾਂ ਦੀ ਆਵਾਜਾਈ ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਈ ਰੋਕ

ਮਲੋਟ:- ਸ਼੍ਰੀ ਹਰਪ੍ਰੀਤ ਸਿੰਘ ਸੂਦਨ ਜਿ਼ਲ੍ਹਾ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿ਼ਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿ਼ਲ੍ਹੇ ਦੀ ਹਦੂਦ ਅੰਦਰ 1 ਫਰਵਰੀ 2022 ਤੱਕ ਪਾਬੰਦੀਆਂ ਲਗਾਉਣ ਦਾ ਵਾਧਾ ਕੀਤਾ ਹੈ। ਇਹਨਾਂ ਹੁਕਮਾਂ ਅਨੁਸਾਰ ਕੇਵਲ ਉਹੀ ਵਿਅਕਤੀ ਜਿਨ੍ਹਾਂ ਦੇ ਕੋਵਿਡ-19 ਵੈਕਸੀਨ ਦੇ ਦੋਨੇ ਟੀਕੇ ਲੱਗੇ ਹੋਣ ਜਾਂ ਕੋਵਿਡ-19 ਤੋਂ ਠੀਕ ਹੋਏ ਹੋਣ ਜਾਂ 72 ਘੰਟੇ ਤੱਕ ਪੁਰਾਣੀ ਨੈਗਟਿਵ ਆਰ.ਟੀ.ਪੀ.ਸੀ.ਆਰ.ਰਿਪੋਰਟ ਹੋਵੇ ਨੂੰ ਹੀ ਜਿਲ੍ਹੇ ਅੰਦਰ ਦਾਖਲ ਹੋਣ ਦੀ ਆਗਿਆ ਹੋਵੇਗੀ। ਜੇਕਰ ਕਿਸੇ ਯਾਤਰੀ ਕੋਲ ਉਕਤ ਵਿੱਚੋਂ ਕੁਝ ਵੀ ਨਹੀਂ ਤਾਂ ਰੈਪਿਡ ਐਂਟੀਜਨ ਟੈਸਟ ਲਾਜ਼ਮੀ ਹੋਵੇਗਾ। ਹਵਾਈ ਮਾਧਿਅਮ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਲਈ ਕੋਵਿਡ-19 ਵੈਕਸੀਨ ਦੇ ਦੋਵੇਂ ਟੀਕੇ ਜਾਂ 72 ਘੰਟੇ ਤੱਕ ਪੁਰਾਣੀ ਨੈਗਟਿਵ ਆਰ.ਟੀ.ਪੀ.ਸੀ.ਆਰ ਰਿਪੋਰਟ ਜਾਂ ਕੋਵਿਡ-19 ਤੋਂ ਠੀਕ ਹੋਏ ਵਿਅਕਤੀਆਂ ਨੂੰ ਸਫਰ ਕਰਨ ਦੀ ਆਗਿਆ ਹੋਵੇਗੀ। ਜਿਲ੍ਹੇ ਵਿੱਚ ਜਗ੍ਹਾ ਦੀ ਸਮਰੱਥਾ ਅਨੁਸਾਰ 50 ਪ੍ਰਤੀਸ਼ਤ ਵਿਅਕਤੀਆਂ ਦੇ ਇਕੱਠ ਪ੍ਰਵਾਨਗੀ ਹੋਵੇਗੀ ਬਸ਼ਰਤੇ ਇਨਡੋਰ/ਆਊਟਡੋਰ 300 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਾ ਕੀਤਾ ਜਾਵੇ। ਪ੍ਰੋਗਰਾਮ ਦੌਰਾਨ ਆਰਟਿਸਟਾਂ/ਸਾਜ਼ੀਆਂ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਇਕੱਠ ਕਰਨ ਵਾਲੇ ਪ੍ਰਬੰਧਕ ਇਹ ਯਕੀਨੀ ਬਣਾਉਣਗੇ ਕਿ ਇਨ੍ਹਾਂ ਪ੍ਰੋਗਰਾਮ ਵਿੱਚ ਕੇਵਲ ਉਹੀ ਸਟਾਫ ਸ਼ਾਮਲ ਹੋ ਸਕੇਗਾ ਜਿਸ ਦੇ ਵੈਕਸੀਨ ਦੀਆਂ ਦੋਵੇ਼ ਡੋਜ਼ਾਂ ਲੱਗੀਆਂ ਹੋਣ। ਇਸ ਤੋਂ ਇਲਾਵਾ ਅਜਿਹੇ ਇਕੱਠਾਂ ਵਿੱਚ ਦਰਸਾਈ ਗਈ ਗਿਣਤੀ 300 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਾ ਕੀਤਾ ਜਾਵੇ ਅਤੇ ਕੋਵਿਡ-19 ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਜਿਵੇਂ ਸਮਾਜਿਕ ਦੂਰੀ ਆਦਿ ਨਿਯਮਾਂ ਦੀ ਮੁਕੰਮਲ ਪਾਲਣਾ ਕੀਤੀ ਜਾਵੇ। ਇਹ ਨਿਯਮ ਹਰ ਪ੍ਰਕਾਰ ਦੇ ਇਕੱਠਾਂ ਸਮੇਤ ਰਾਜਨੀਤਿਕ ਇਕੱਠਾਂ ਤੇ ਵੀ ਲਾਗੂ ਹੋਣਗੇ। ਜਿਲ੍ਹੇ ਦੀਆਂ ਨਗਰ ਕੋਸਲਾਂ ਦੀ ਹੱਦਾਂ ਅਤੇ ਸ਼ਹਿਰੀ ਖੇਤਰਾਂ ਅੰਦਰ ਹਰ ਪ੍ਰਕਾਰ ਦੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਲੋਕਾਂ ਦੀ ਆਵਾਜਾਈ ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਮਨਾਹੀ ਹੋਵੇਗੀ। ਪ੍ਰੰਤੂ ਇਹ ਪਾਬੰਦੀ ਉਦਯੋਗ/ਦਫਤਰਾਂ ਵਿਚ ਵੱਖ-ਵੱਖ ਸ਼ਿਫਟਾਂ ਵਿੱਚ ਕੰਮ ਕਰਦੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ, ਨੈਸ਼ਨਲ/ਸਟੇਟ ਹਾਈਵੇ ਤੇ ਸਫਰ ਕਰ ਰਹੇ ਵਿਅਕਤੀਆਂ, ਸਮਾਨ ਦੀ ਢੋਆ-ਢੁਆਈ ਵਾਲੇ ਵਾਹਨਾਂ ਅਤੇ ਬੱਸਾਂ/ਟਰੇਨ/ਹਵਾਈ ਜਹਾਜ ਤੋਂ ਉਤਰ ਦੇ ਆਪਣੇ ਘਰਾਂ/ਮੰਜਿਲ ਵੱਲ ਜਾ ਰਹੇ ਯਾਤਰੀਆਂ ਤੇ ਲਾਗੂ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਕੱਚੇ ਮਾਲ/ਤਿਆਰ ਮਾਲ ਆਦਿ ਦੀ ਢੋਆ-ਢੁਆਈ ਅਤੇ ਮੈਡੀਕਲ ਦਵਾਈਆਂ/ ਟੈਸਟਿੰਗ ਕਿੱਟਾਂ/ਮੈਡੀਕਲ ਉਪਕਰਨਾਂ ਆਦਿ ਦੀ ਢੋਆ-ਢੁਆਈ ਦੀ ਵੀ ਆਗਿਆ ਹੋਵੇਗੀ। ਸਾਰੇ ਬਾਰ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਊਜ਼ੀਅਮ, ਚਿੜੀਆਘਰ ਆਦਿ 50 ਪ੍ਰਤੀਸ਼ਤ ਸਮਰੱਥਾ ਦੇ ਹਿਸਾਬ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ ਬਸ਼ਰਤੇ ਇਨ੍ਹਾਂ ਥਾਵਾਂ ਦੇ ਕਰਮਚਾਰੀਆਂ ਦੇ ਕੋਰੋਨਾ ਟੀਕਾਕਰਨ ਦੀਆਂ ਦੋਨੋ ਡੋਜ਼ਾਂ ਲੱਗ ਚੁੱਕਿਆ ਹੋਣ। ਜਿਲ੍ਹੇ ਦੇ ਸਾਰੇ ਸਿੱਖਿਆ ਸੰਸਥਾਨ ਸਮੇਤ ਸਕੂਲ, ਕਾਲਜ਼, ਯੂਨੀਵਰਸਿਟੀਆਂ ਬੰਦ ਰਹਿਣਗੇ। ਪ੍ਰੰਤੂ ਇਹਨਾਂ ਸੰਸਥਾਨਾਂ ਤੇ ਵਿੱਦਿਅਕ ਸ਼ਡਿਊਲ ਬਣਾਈ ਰੱਖਣ ਲਈ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਜਾਰੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜ ਪਹਿਲਾਂ ਦੀ ਤਰ੍ਹਾਂ ਹੀ ਖੁੱਲ੍ਹੇ ਰਹਿਣਗੇ। ਸਾਰੀਆਂ ਏ.ਸੀ ਬੱਸਾਂ 50 ਪ੍ਰਤੀਸ਼ਤ ਸਵਾਰੀਆਂ ਦੀ ਸਮਰੱਥਾ ਨਾਲ ਚੱਲ ਸਕਣਗੀਆਂ। ਜਨਤਕ ਥਾਵਾਂ, ਕੰਮ ਵਾਲੀਆਂ ਥਾਵਾਂ ਅਤੇ ਪਬਲਿਕ ਟਰਾਂਸਪੋਰਟ ਦੇ ਅੰਦਰ ਮੂੰਹ ਢੱਕ ਕੇ ਰੱਖਣਾ/ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਜਿਲ੍ਹੇ ਦੇ ਸਾਰੇ ਸਰਕਾਰੀ/ਪ੍ਰਾਇਵੇਟ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਦੇ ਮਾਸਕ ਪਹਿਨਿਆ ਹੋਣਾ ਲਾਜ਼ਮੀ ਅਤੇ ਬਿਨ੍ਹਾ ਮਾਸਕ ਵਾਲੇ ਕਿਸੇ ਵੀ ਵਿਅਕਤੀ ਦਾ ਦਫਤਰ ਵਿੱਚ ਕੰਮ ਨਹੀਂ ਕੀਤਾ ਜਾਵੇਗਾ। ਦਿਵਿਆਂਗ ਵਿਅਕਤੀ ਅਤੇ ਗਰਭਵਤੀ ਅੋਰਤਾਂ ਨੂੰ ਦਫਤਰ ਵਿੱਚ ਆਉਣ ਤੋਂ ਛੋਟ ਦਿੱਤੀ ਜਾਂਦੀ ਹੈ ਪ੍ਰੰਤੂ ਇਨ੍ਹਾਂ ਵੱਲੋਂ ਘਰ ਰਹਿ ਕੇ ਹੀ ਆਪਣਾ ਕੰਮ ਆਨਲਾਈਨ ਕੀਤਾ ਜਾਵੇਗਾ। ਜਨਤਕ ਥਾਵਾਂ ਤੇ ਵਿਅਕਤੀਆਂ ਵਿਚਕਾਰ ਘੱਟੋ ਘੱਟ 6 ਫੁੱਟ (2 ਗੱਜ) ਦੀ ਦੂਰੀ ਰੱਖਣੀ ਲਾਜ਼ਮੀ ਹੋਵੇਗੀ। ਜਿਲ੍ਹੇ ਅੰਦਰ ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਅਤੇ ਸਿਹਤ ਮੰਤਰਾਲੇ ਵੱਲੋਂ ਜਾਰੀ ਸਿਹਤ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।

Leave a Reply

Your email address will not be published. Required fields are marked *

Back to top button