World News

ਹੁਣ ਕੈਨੇਡਾ ‘ਚ’ ਬਾਬੇ ਨਾਨਕ ਦੇ ਨਾਂ ‘ਤੇ ਹੋਵੇਗਾ ਇਹ ਰੋਡ

ਕੈਨੇਡਾ ‘ਚ ‘ਰੋਬਰਟਸਨ ਬੁਲੇਵਾਰਡ’ ਵਿਚਲੇ ਡਿਕਸੀ ਰੋਡ ਅਤੇ ਗ੍ਰੈਟ ਲੇਕ ਰੋਡ ਦਾ ਨਾਂ ਹੁਣ ਬਾਬੇ ਨਾਨਕ ਦੇ ਨਾਂ ‘ਤੇ ਰੱਖਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਸਿਟੀ ਕੌਂਸਲਰ ਦੇਸ਼ ਦੇ ਕੋਨੇ-ਕੋਨੇ ‘ਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਇਕ ਹੋਰ ਖੁਸ਼ੀ ਦੀ ਖਬਰ ਮਿਲੀ ਹੈ ਕਿ ਕੈਨੇਡਾ ‘ਚ ਇਕ ਸੜਕ ਦਾ ਨਾਂ ਬਾਬੇ ਨਾਨਕ ਦੇ ਨਾਂ ‘ਤੇ ਰੱਖਿਆ ਜਾਵੇਗਾ। ਕੈਨੇਡਾ ‘ਚ ‘ਰੋਬਰਟਸਨ ਬੁਲੇਵਾਰਡ’ ਵਿਚਲੇ ਡਿਕਸੀ ਰੋਡ ਅਤੇ ਗ੍ਰੈਟ ਲੇਕ ਰੋਡ ਦਾ ਨਾਂ ਹੁਣ ਬਾਬੇ ਨਾਨਕ ਦੇ ਨਾਂ ‘ਤੇ ਰੱਖਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਸਿਟੀ ਕੌਂਸਲਰ ਹਰਕੀਰਤ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦੇ ਉੱਦਮ ਅਤੇ ਓਨਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਦੇ ਸਾਂਝੇ ਸਹਿਯੋਗ ਸਦਕਾ ਇੱਥੋਂ ਦੀ ਇੱਕ ਸੜਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਣ ਦਾ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਹੈ, ਜਿਸ ‘ਚ ਸੜਕ ਦਾ ਨਾਂ ਗੁਰੂ ਨਾਨਕ ਸਟ੍ਰੀਟ ਜਾਂ ਗੁਰੂ ਨਾਨਕ ਰੋਡ ਹੋਵੇਗਾ।

Leave a Reply

Your email address will not be published. Required fields are marked *

Back to top button