Health

ਇਹ ਬੈਂਗਣ ਬੜੇ ਕੰਮ ਦਾ, ਗੁਣ ਜਾਣ ਕਹੋਗੇ ਕਿ ਵੱਧ ਤੋਂ ਵੱਧ ਖਾਓ ਇਹ ਸਬਜ਼ੀ

1. ਪੰਜਾਬੀਆਂ ਨੂੰ ਬੈਂਗਣ ਦਾ ਭੜਥਾ ਤੇ ਭਰੇ ਹੋਏ ਬੈਂਗਣ ਤਾਂ ਬੇਹੱਦ ਹਨ। ਪਰ ਕੀ ਤੁਸੀਂ ਜਾਣਦੇ ਹੋ ਕੇ ਬੈਂਗਣ ਪ੍ਰਜਾਤੀ ਦਾ ਹੀ ਫਲ ਹੈ ਗਰੀਨ ਐੱਗਪਲਾਂਟ ਯਾਨੀ ਕਿ ਹਰਾ ਬੈਂਗਣ। ਇਸ ਦੇ ਗੁਣਾਂ ਨੂੰ ਜਾਣ ਕੇ ਤੁਸੀਂ ਇਸ ਨੂੰ ਆਪਣੀ ਥਾਲੀ ‘ਚ ਜ਼ਰੂਰ ਸ਼ਾਮਲ ਕਰਨਾ ਚਾਹੋਗੇ।
2.ਬਾਜ਼ਾਰ ‘ਚ ਬੈਂਗਣੀ ਰੰਗ ਤੋਂ ਇਲਾਵਾ ਹਰੇ ਰੰਗ ਦੇ ਬੈਂਗਣ ਵੀ ਮਿਲਦੇ ਹਨ। ਇਹ ਦੇਖਣ ‘ਚ ਪਤਲੇ ਤੇ ਲੰਮੇ ਹੁੰਦੇ ਹਨ। ਇਨ੍ਹਾਂ ਦਾ ਸਵਾਦ ਬੈਂਗਨੀ ਰੰਗ ਵਾਲੇ ਆਮ ਬੈਂਗਣ ਜਿਹਾ ਹੀ ਹੁੰਦਾ ਹੈ ਪਰ ਇਸ ਦੇ ਕਈ ਫਾਇਦੇ ਹਨ।
3.ਹਰੇ ਬੈਂਗਣ ਦਿਲ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਕੇ ਕੋਲੈਸਟ੍ਰਾਲ ਦੇ ਪੱਧਰ ਨੂੰ ਹੇਠਾਂ ਲਿਆਂਦਾ ਜਾ ਸਕਦਾ ਹੈ। ਨਾਲ ਹੀ ਇਹ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਸਥਿਰ ਰੱਖਣ ‘ਚ ਮਦਦ ਕਰਦਾ ਹੈ ਅਤੇ ਇਹ ਸਭ ਦਿਲ ਦੇ ਰੋਗਾਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਸ ਸਬਜ਼ੀ ‘ਚ ਮੌਜੂਦ ਪੋਟਾਸ਼ੀਅਮ ਸਰੀਰ ਨੂੰ ਚੰਗੀ ਤਰ੍ਹਾਂ ਨਾਲ ਹਾਈਡ੍ਰੇਟਿਡ ਭਾਵ ਸਰੀਰ ‘ਚ ਪਾਣੀ ਦੀ ਮਾਤਰਾ ਬਰਕਰਾਰ ਰੱਖਦਾ ਹੈ। ਇਸ ਨਾਲ ਤਰਲ ਪਦਾਰਥ ਖ਼ਤਮ ਨਹੀਂ ਹੁੰਦਾ ਜੋ ਕੋਰੋਨਰੀ ਹਿਰਦੈ ਰੋਗਾਂ ਤੋਂ ਬਚਾਉਂਦਾ ਹੈ।
4.ਇਹ ਬੈਂਗਣ ਕੈਂਸਰ ਤੋਂ ਬਚਣ ਵਿੱਚ ਵੀ ਸਹਾਈ ਹੁੰਦਾ ਹੈ। ਫਾਈਬਰ ਤੇ ਐਂਟੀਆਕਸੀਡੈਂਟ ਅਜਿਹੇ ਦੋ ਪੋਸ਼ਕ ਤੱਤ ਹਨ ਜੋ ਹਰੇ ਬੈਂਗਣ ਨੂੰ ਕੈਂਸਰ ਤੋਂ ਦੂਰ ਕਰਨ ਵਾਲਾ ਆਹਾਰ ਬਣਾਉਂਦਾ ਹੈ।
5.ਫਾਈਬਰ ਪਾਚਨ ਤੰਤਰ ‘ਚ ਟੌਕਸਿਨ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ ਅਤੇ ਕੋਲੋਨ ਕੈਂਸਰ ਦੀ ਰੋਕਥਾਮ ‘ਚ ਫਾਇਦੇਮੰਦ ਸਾਬਿਤ ਹੁੰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟ ਕੋਸ਼ਿਕਾਵਾਂ ਨੂੰ ਮੁਕਤ ਕਣਾਂ ਤੋਂ ਹੋਣ ਵਾਲੇ ਨੁਕਸਾਨ ਨਾਲ ਲੜਨ ‘ਚ ਮਦਦ ਕਰਦਾ ਹੈ ਯਾਨੀ ਇਹ ਸਬਜ਼ੀ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਾਲ ਲੜਦੀ ਹੈ।
6.ਹਰੇ ਬੈਂਗਣ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਪਾਣੀ ਹੁੰਦਾ ਹੈ। ਇਹ ਤੁਹਾਡੇ ਸਰੀਰ ਤੇ ਚਮੜੀ ਨੂੰ ਚੰਗੀ ਤਰ੍ਹਾਂ ਹਾਈਡ੍ਰੇਟਿਡ ਰੱਖਣ ‘ਚ ਮਦਦ ਕਰਦਾ ਹੈ। ਨਾਲ ਹੀ ਮਿਨਰਲ ਅਤੇ ਵਿਟਾਮਿਨ ਸਾਫ਼ ਤੇ ਚਮਕਦਾਰ ਚਮੜੀ ਹਾਸਲ ਕਰਨ ‘ਚ ਮਦਦ ਕਰਦਾ ਹੈ।
7.ਗਰੀਨ ਐੱਗਪਲਾਂਟ ਦਿਮਾਗ਼ ਲਈ ਵੀ ਲਾਹੇਵੰਦ ਹੈ। ਹਰੇ ਬੈਂਗਣ ‘ਚ ਮੌਜੂਦ ਫਿਟੋਨਿਊਟ੍ਰਿਏਂਟਸ ਸੈੱਲ ਮੈਂਬ੍ਰੇਨ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਾਸਨ ਤੋਂ ਬਚਾਉਂਦਾ ਹੈ ਅਤੇ ਇਕ ਹਿੱਸੇ ਤੋਂ ਦੂਸਰੇ ‘ਚ ਸੰਦੇਸ਼ ਪਹੁੰਚਾਉਣ ਦੀ ਸਹੂਲਤ ਦਿੰਦਾ ਹੈ। ਯਾਨੀ ਇਸ ਨੂੰ ਖਾਣ ਨਾਲ ਦਿਮਾਗ਼ ਤਕ ਜਾਣ ਵਾਲੀਆਂ ਨਸਾਂ ਹਮੇਸ਼ਾ ਠੀਕ ਤਰ੍ਹਾਂ ਕੰਮ ਕਰਦੀਆਂ ਹਨ। ਇਸ ਤਰ੍ਹਾਂ ਨਾਲ ਯਾਦਾਸ਼ਤ ਸੁਰੱਖਿਅਤ ਰਹਿੰਦੀ ਹੈ।
8.ਹਰੇ ਬੈਂਗਣ ਦਾ ਸੇਵਨ ਦਰਦ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ। ਕੋਰੀਆ ‘ਚ ਲੋਕ ਇਸ ਨੂੰ ਲੋਅਰ ਬੈਕ ਪੇਨ, ਗਠੀਆ ਦੇ ਦਰਦ ਅਤੇ ਹੋਰ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਵਰਤਦੇ ਹਨ। ਜੇਕਰ ਤੁਸੀਂ ਦਰਦ ਤੋਂ ਪਰੇਸ਼ਾਨ ਹੋ ਤਾਂ ਆਪਣੇ ਆਹਾਰ ‘ਚ ਹਰੇ ਬੈਂਗਣ ਨੂੰ ਸ਼ਾਮਲਕ ਕਰੋ।
9. ਹਰਾ ਬੈਂਗਣ ਕੈਂਸਰ ਤੋਂ ਬਚਾਉਣ ਲਈ ਜਾਣਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਲੱਡ ਵੈਸਲਜ਼ ਨੂੰ ਠੀਕ ਰੱਖਣ ‘ਚ ਵੀ ਮਦਦਗਾਰ ਹੈ। ਇਸ ਵਿੱਚ ਲੁਕੇ ਹੋਏ ਗੁਣ ਹਨ ਜੋ ਬਲੱਡ ਵੈਸਲਜ਼ ਦੀ ਸੁਰੱਖਿਆ ਕਰਦੇ ਹਨ।

Leave a Reply

Your email address will not be published. Required fields are marked *

Back to top button