Health

ਪੈਰਾਂ ਦੀ ਖੂਬਸੂਰਤੀ ਲਈ ਅਪਣਾਓ ਇਹ ਦੇਸੀ ਨੁਸਖੇ

ਇਹ ਅਪਣਾਓ ਦੇਸੀ ਨੁਸਖੇ 
1) ਅੱਡੀਆਂ ਦੇ ਫਟਣ ‘ਤੇ ਅੰਬ ਦੇ ਮੁਲਾਇਮ ਅਤੇ ਤਾਜ਼ੇ ਪੱਤੇ ਤੋੜਨ ‘ਤੇ ਉਸ ‘ਚੋਂ ਨਿਕਲਣ ਵਾਲਾ ਪਦਾਰਥ ਜ਼ਖਮਾਂ ‘ਤੇ ਲਗਾਓ। ਅਜਿਹਾ ਕਰਨ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ ਅਤੇ ਫਟੀਆਂ ਅੱਡੀਆਂ ਠੀਕ ਹੋ ਜਾਂਦੀਆਂ ਹਨ। 
2) ਤ੍ਰਿਫਲਾ ਚੂਰਨ ਨੂੰ ਖਾਣ ਵਾਲੇ ਤੇਲ ‘ਚ ਤਲ ਕੇ ਮਲ੍ਹਮ ਵਰਗਾ ਗਾੜ੍ਹਾ ਕਰ ਲਵੋ। ਰਾਤ ਨੂੰ ਸੌਂਦੇ ਸਮੇਂ ਇਸ ਪੇਸਟ ਨੂੰ ਫਟੇ ਪੈਰਾਂ ‘ਤੇ ਲਗਾ ਲਵੋ। ਕੁਝ ਦਿਨਾਂ ਤੱਕ ਇਸ ਲੇਪ ਨੂੰ ਲਗਾਉਣ ਨਾਲ ਫਟੀਆਂ ਅੱਡੀਆਂ ਠੀਕ ਹੋ ਜਾਣਗੀਆਂ ਅਤੇ ਪੈਰ ਮੁਲਾਇਮ ਹੋਣਗੇ। 
3) ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਪਿੱਛੋਂ ਕੱਚੇ ਘਿਓ ਵਿਚ ਬੋਰਿਕ ਪਾਊਡਰ ਮਿਲਾ ਕੇ ਦਰਾੜਾਂ ‘ਚ ਭਰ ਦਿਓ। ਉਸ ਤੋਂ ਬਾਅਦ ਜੁਰਾਬਾਂ ਪਾ ਕੇ ਸੌਂ ਜਾਓ। 3-4 ਦਿਨ ਅਜਿਹਾ ਕਰਨ ਨਾਲ ਫਟੀਆਂ ਅੱਡੀਆਂ ਠੀਕ ਹੋ ਜਾਣਗੀਆਂ।
4) ਅਮਚੂਰ ਦਾ ਤੇਲ 50 ਗ੍ਰਾਮ, ਮੋਮ 20 ਗ੍ਰਾਮ, ਸੱਤਿਆਨਾਸ਼ੀ ਦੇ ਬੀਜਾਂ ਦਾ ਪਾਊਡਰ 10 ਗ੍ਰਾਮ ਅਤੇ 20 ਗ੍ਰਾਮ ਘਿਓ ਲਵੋ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਇਕ ਜਾਰ ‘ਚ ਪਾਓ। ਰਾਤ ਨੂੰ ਸੌਂਦੇ ਸਮੇਂ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰਕੇ ਇਸ ਪੇਸਟ ਨੂੰ ਲਗਾਓ ਅਤੇ ਜੁਰਾਬਾਂ ਪਾ ਲਓ। 
5) ਗੇਂਦੇ ਦੇ ਪੱਤਿਆਂ ਦਾ ਰੱਸ ਵੈਸਲੀਨ ‘ਚ ਮਿਲਾ ਕੇ ਲਗਾਉਣ ਨਾਲ ਆਰਾਮ ਮਿਲਦਾ ਹੈ।
6) ਕੱਚਾ ਪਿਆਜ਼ ਪੀਸ ਕੇ ਪਾਊਡਰ ਬਣਾ ਕੇ ਮਲਨ ਨਾਲ ਵੀ ਆਰਾਮ ਮਿਲਦਾ ਹੈ। 
7) ਜਦੋਂ ਅੱਡੀਆਂ ਫਟ ਗਈਆਂ ਹੋਣ ਤਾਂ ਨੰਗੇ ਪੈਰ ਜ਼ਮੀਨ ‘ਤੇ ਤੁਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਪਾਣੀ ‘ਚ ਜ਼ਿਆਦਾ ਦੇਰ ਪੈਰ ਨਹੀਂ ਰੱਖਣੇ ਚਾਹੀਦੇ।
8) ਦੇਸੀ ਘਿਓ ਅਤੇ ਲੂਣ ਨੂੰ ਮਿਲਾ ਕੇ ਪਾਟੀਆਂ ਅੱਡੀਆਂ ‘ਤੇ ਲਗਾਓ। ਅਜਿਹਾ ਕਰਨ ਨਾਲ ਅੱਡੀਆਂ ਠੀਕ ਹੋ ਜਾਣਗੀਆਂ ਅਤੇ ਪੈਰਾਂ ਦੀ ਚਮੜੀ ਮੁਲਾਇਮ ਰਹੇਗੀ। 
9) ਪਪੀਤੇ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਕੇ ਚੂਰਨ ਬਣਾ ਲਵੋ। ਇਸ ਚੂਰਨ ‘ਚ ਗਲੈਸਰੀਨ ਮਿਲਾ ਕੇ ਦਿਨ ‘ਚ ਦੋ ਵਾਰ ਫਟੀਆਂ ਅੱਡੀਆਂ ‘ਤੇ ਲਗਾਉਣ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ।
10) ਜਦੋਂ ਅੱਡੀਆਂ ‘ਚੋਂ ਖੂਨ ਨਿਕਲ ਰਿਹਾ ਹੋਵੇ ਤਾਂ ਉਨ੍ਹਾਂ ਨੂੰ ਰਾਤ ਨੂੰ ਗਰਮ ਪਾਣੀ ਨਾਲ ਧੋ ਕੇ ਕੋਸੀ ਮੋਮ ਲਗਾਉਣ ਨਾਲ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ ਅਤੇ ਫਟੀਆਂ ਅੱਡੀਆਂ ਠੀਕ ਹੁੰਦੀਆਂ ਹਨ। 
11) ਪੈਰਾਂ ਨੂੰ ਗਰਮ ਪਾਣੀ ਨਾਲ ਧੋ ਕੇ ਉਸ ‘ਚ ਏਰੇਂਡ ਦਾ ਤੇਲ ਲਗਾਉਣ ਨਾਲ ਫਟੀਆਂ ਅੱਡੀਆਂ ਠੀਕ ਹੁੰਦੀਆਂ ਹਨ।

Leave a Reply

Your email address will not be published. Required fields are marked *

Back to top button