District NewsMalout News
ਨਹੀਂ ਰੁਕ ਰਿਹਾ ਮਲੋਟ ਵਿੱਚ ਚੋਰੀਆਂ ਦਾ ਸਿਲਸਿਲਾ, ਇੱਕ ਹੋਰ ਮੋਟਰਸਾਇਕਲ ਹੋਇਆ ਚੋਰੀ
ਮਲੋਟ:- ਮਲੋਟ ਵਿੱਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਨੂੰ ਲੈ ਕੇ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬੀਤੀ ਸ਼ਾਮ 4:45 ਦੇ ਕਰੀਬ ਬਿਰਲਾ ਰੋਡ, ਗਣੇਸ਼ ਵਿਹਾਰ 3 ਦੇ ਵਾਸੀ ਸਮਾਜਸੇਵੀ ਮਨੋਜ ਅਸੀਜਾ ਦੇ ਘਰ ਦੇ ਬਾਹਰ ਖੜਾ
ਮੋਟਰਸਾਇਕਲ Seplender Pro, ਨੰ. PB 30 G 9917 ਅਣਪਛਾਤੇ ਵਿਅਕਤੀ ਲੈ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋਈ। ਇਸ ਦੌਰਾਨ ਸਮਾਜਸੇਵੀ ਮਨੋਜ ਅਸੀਜਾ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
Author : Malout Live