District NewsMalout News

ਵੋਟਰ ਜਾਗਰੂਕਤਾ ਵੈਨ ਨੂੰ ਐੱਸ.ਡੀ.ਐੱਮ ਮਲੋਟ ਵੱਲੋਂ ਮਲੋਟ ਹਲਕੇ ਦੇ ਵੱਖ-ਵੱਖ ਖੇਤਰਾਂ ਲਈ ਕੀਤਾ ਗਿਆ ਰਵਾਨਾ

ਮਲੋਟ: ਮਾਨਯੋਗ ਚੋਣ ਕਮਿਸ਼ਨ ਪੰਜਾਬ ਅਤੇ ਮਾਣਯੋਗ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਪ੍ਰੋਜੈਕਟ ਤਹਿਤ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਵੈਨ ਨੂੰ ਮਾਣਯੋਗ ਐੱਸ.ਡੀ.ਐਮ ਮਲੋਟ ਡਾ. ਸੰਜੀਵ ਕੁਮਾਰ ਵੱਲੋਂ ਝੰਡੀ ਦੇ ਕੇ ਵਿਧਾਨ ਸਭਾ ਚੋਣ ਹਲਕਾ 085- ਮਲੋਟ ਦੇ ਹਲਕੇ ਦੇ ਵੱਖ-ਵੱਖ ਖੇਤਰਾਂ ਲਈ ਰਵਾਨਾ ਕੀਤਾ ਗਿਆ। ਇਸ ਵੈਨ ਦਾ ਉਦੇਸ਼ ਨਵੇਂ ਵੋਟਰਾਂ ਨੂੰ ਰਜਿਸਟਰ ਕਰਨਾ,

ਵੋਟ ਪਾਉਣ ਲਈ ਉਤਸ਼ਾਹਿਤ ਕਰਨਾ, ਵੋਟ ਵਿੱਚ ਬਦਲਾਵ ਕਰਨ, ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨ ਦੀ ਜਾਣਕਾਰੀ ਵੋਟਰਾਂ ਨਾਲ ਸਾਂਝੀ ਕਰਨਾ ਹੋਵੇਗਾ। ਇਸ ਮੌਕੇ ਸਵੀਪ ਨੋਡਲ ਅਫਸਰ ਸ਼੍ਰੀ ਗੌਰਵ ਭਠੇਜਾ, ਸ਼੍ਰੀ ਜਸਕਰਨ ਸਿੰਘ, ਮੈਡਮ ਸਰਬਜੀਤ ਕੌਰ ਇਲੈਕਸ਼ਨ ਇੰਚਾਰਜ, ਸ਼੍ਰੀ ਬਲਦੇਵ ਕੁਮਾਰ ਸਹਾਇਕ ਸਵੀਪ ਨੋਡਲ ਅਫਸਰ, ਸ਼੍ਰੀ ਰਵੀ ਚੌਧਰੀ ਜੂਨੀਅਰ ਸਹਾਇਕ ਮਿਮਿਟ ਮਲੋਟ, ਸ਼੍ਰੀ ਹਰਜੀਤ ਮੋਂਗਾ ਮਾਸਟਰ ਟ੍ਰੇਨਰ, ਸ਼੍ਰੀ ਓਮਕਾਰ ਮਾਸਟਰ ਟ੍ਰੇਨਰ ਅਤੇ ਇਲੈਕਸ਼ਨ ਦਫਤਰ ਦਾ ਸਮੂਹ ਸਟਾਫ ਹਾਜ਼ਿਰ ਸੀ।

Author: Malout Live

Back to top button