Mini Stories

ਦਿਲ ਵਿਚ ਬਲਦੇ ਸਿਵੇ ਦਾ ਸੱਚ

ਬੰਤ ਕੌਰ ਨੂੰ ਇਸ ਪਿੰਡ ਵਿਚ ਆਇਆਂ ਤਕਰੀਬਨ ਪੱਚੀ ਸਾਲ ਹੋ ਗਏ ਸਨ। ਜੁਆਨੀਂ ਵੇਲੇ ਉਹਆਪਣੇ ਪ੍ਰੀਵਾਰ ਸਮੇਤ ਪੰਜਾਬ ਤੋਂ ਕਿਤੇ ਬਾਹਰ ਰਹਿੰਦੀ ਸੀ। ਪਰ ਬੰਤ ਕੌਰ ਦੇ ਦੱਸਣ ਮੁਤਾਬਿਕ ਉਸਦੇ ਪ੍ਰੀਵਾਰ ਨੂੰ ਬਿਜ਼ਨਿਸ ਵਿਚ ਕਾਫ਼ੀ ਘਾਟਾ ਪੈ ਗਿਆ ਸੀ। ਇਸ ਲਈ ਉਸ ਨੇ ਆਪਣਾ ਸ਼ਹਿਰ ਛੱਡ ਕੇਇਸ ਪਿੰਡ ਵਿਚ ਵਸੇਬਾ ਕਰ ਲਿਆ ਸੀ। ਲੋਕ ਹੈਰਾਨ ਸਨ ਕਿ ਬੰਤ ਕੌਰ ਇਕੱਲੀ ਹੀ ਕਿਉਂ ਰਹਿੰਦੀਸੀ? ਉਸ ਦਾ ਬਾਕੀ ਪ੍ਰੀਵਾਰ ਕਿੱਥੇ ਸੀ? ਉਸ ਨੂੰ ਕੋਈ ਮਿਲਣ-ਗਿਲਣ ਵਾਲਾ ਕਿਉਂ ਨਹੀਂ ਆਉਂਦਾ ਸੀ?ਬੰਤ ਕੌਰ ਘਰੋਂ ਬਹੁਤ ਘੱਟ ਬਾਹਰ ਨਿਕਲਦੀ ਅਤੇ ਅੰਦਰ ਹੀ ਵੜੀ ਰਹਿੰਦੀ। ਲੋਹੜੀ ਮੌਕੇ ਤਾਂ ਉਹਬਿਲਕੁਲ ਹੀ ਕਿਸੇ ਨੂੰ ਦਿਖਾਈ ਨਾ ਦਿੰਦੀ। ਬੂਹੇ-ਬਾਰੀਆਂ ਬੰਦ ਕਰਕੇ ਕੀਰਤਨ ਦੀ ਟੇਪ ਲਾ ਲੈਂਦੀਅਤੇ ਚੁੱਪ ਚਾਪ ਸੁਣੀ ਜਾਂਦੀ। ਕੀਰਤਨ ਦੀਆਂ ਵੈਰਾਗਮਈ ਪੰਗਤੀਆਂ ਸੁਣ ਕੇ ਕਈ ਵਾਰ ਉਸ ਦੀਆਂ ਅੱਖਾਂ ਵਿਚੋਂ ਹੰਝੂ ਗੜਿਆਂ ਵਾਂਗ ਵਰ੍ਹਦੇ। ਪਰ ਕਿਸੇਨੂੰ ਉਸ ਦੇ ਦਿਲ ਦੇ ਦਰਦ ਦਾ ਨਹੀਂ ਪਤਾ ਸੀ ਕਿ ਉਸ ਦੇ ਦਿਲ ਅੰਦਰ ਬਲਦੇ ਸਿਵੇ ਦਾ ਕਿਹੜਾ ਸੱਚ ਸੀ? ਬੰਤ ਕੌਰ ਬਹੁਤਾ ਕਿਸੇ ਨਾਲ ਵਾਹ ਵੀ ਨਹੀਂਰੱਖਦੀ ਸੀ। ਸਾਰਾ ਪਿੰਡ ਦੰਗ ਸੀ ਕਿ ਲੋਹੜੀ ਮੌਕੇ ਆ ਕੇ ਬੰਤ ਕੌਰ ਨੂੰ ਕੀ ਹੋ ਜਾਂਦਾ ਹੈ? ਅਤੇ ਉਹ ਕਿਸੇ ਦੇ ਮੱਥੇ ਕਿਉਂ ਨਹੀਂ ਲੱਗਦੀ? ਕਈ ਬੰਦੇ-ਬੁੜ੍ਹੀਆਂਨੇ ਉਸ ਨੂੰ ਬਾਤ ਜਿਹੀ ਪਾ ਕੇ ਇਸ ਦਾ ਕਾਰਨ ਪੁੱਛ ਵੀ ਲਿਆ ਸੀ। ਪਰ ਬੰਤ ਕੌਰ ਨੇ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਦਿੱਤਾ ਸੀ। ਜਾਂ ਤਾਂ ਉਹ ਘੁੱਟਜਿਹੀ ਵੱਟ ਕੇ ਚੁੱਪ ਕਰ ਜਾਂਦੀ ਅਤੇ ਜਾਂ “ਓਸ ਰੱਬ ਸੱਚੇ ਦਾ ਭਾਣਾਂ ਸੀ ਭਾਈ” ਕਹਿ ਕੇ ਅਸਮਾਨ ਵੱਲ ਹੱਥ ਜੋੜ ਦਿੰਦੀ। ਇਸ ਤੋਂ ਵੱਧ ਉਹ ਕਿਸੇ ਦੇ ਕੁਝਵੀ ਪਿੜ-ਪੱਲੇ ਨਾ ਪਾਉਂਦੀ। ਲੋਕ ਹੈਰਾਨ ਸਨ।”ਆਮ ਲੋਕ ਕਹਿੰਦੇ ਹੁੰਦੇ ਨੇ ਬਈ ਔਰਤ ਦੇ ਅੰਦਰ ਗੱਲ ਨਹੀਂ ਪਚਦੀ, ਪਰ ਆਹ ਸਹੁਰੀ ਬੰਤ ਕੁਰ ਕੋਈ ਗੱਲ ਹੀ ਨਹੀਂ ਦੱਸਦੀ?” ਬਾਬਾ ਰੂੜ ਸਿੰਘਆਖਦਾ।
“ਕਹਿੰਦੇ ਹੁੰਦੇ ਐ ਦੁੱਖ ਦੱਸਿਆਂ ਅੱਧਾ ਰਹਿ ਜਾਂਦੈ!”
“ਪਰ ਕਈ ਦੁੱਖ ਵੀ ਐਹੋ ਜਿਹੇ ਹੁੰਦੇ ਨੇ ਬਾਬਾ ਜੀ, ਦੱਸੇ ਤੋਂ ਦੂਣੇ-ਚੌਣੇ ਹੋ ਜਾਂਦੇ ਐ!” ਸੱਥ ਵਿਚ ਆਮ ਚਰਚਾ ਚੱਲਦੀ ਰਹਿੰਦੀ।
….ਦਰਅਸਲ ਵਿਚ ਗੱਲ ਹੋਰ ਸੀ। ਬੰਤ ਕੌਰ ਆਪਣੇ ਦਿਲ ਦਾ ਪਹਾੜ ਜਿੱਡਾ ਦੁੱਖ ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੁੰਦੀ ਸੀ। ਜਦ ਉਹ ਇਸਬਾਰੇ ਕਦੇ ਕੋਈ ਗੱਲ ਕਰਨ ਲੱਗਦੀ ਤਾਂ ਉਸ ਦਾ ਸੋਹਣਾ ਸੁਨੱਖਾ ਪੁੱਤ ਸੁੱਖੀ ਉਸ ਦੀ ਹਿੱਕ ‘ਤੇ ਆ ਚੜ੍ਹਦਾ। ਉਸ ਦਾ ਦਿਲੋਂ ਮੋਹ ਕਰਨ ਵਾਲਾ ਕੰਤ ਉਸਨੂੰ ਘੂਰ ਕੇ ਚੁੱਪ ਰਹਿਣ ਲਈ ਆਖਦਾ। ਚਾਹੇ ਬੰਤ ਕੌਰ ਪੱਚੀ ਸਾਲ ਤੋਂ ਬਿਲਕੁਲ ਇਕੱਲੀ ਰਹਿ ਰਹੀ ਸੀ। ਪਰ ਕਲਪਨਾ ਦੀ ਛਾਇਆ ਵਿਚ ਉਹ ਹਮੇਸ਼ਾਆਪਣੇ ਪ੍ਰੀਵਾਰ ਵਿਚ ਵਸਦੀ ਸੀ। ਇਸ ਲਈ ਬੰਤ ਕੌਰ ਬਹੁਤੀ ਇਕੱਲੀ ਹੀ ਰਹਿਣਾ ਚਾਹੁੰਦੀ ਸੀ। ਉਸ ਦਾ ਪਤੀ ਭਗਵਾਨ ਸਿੰਘ ਕਲਕੱਤੇ ਅਤੇ ਕਾਨ੍ਹਪੁਰ ਵਿਚ ਸੜਕਾਂ ਅਤੇ ਪੁਲਾਂ ਦੇ ਠੇਕੇ ਲੈਂਦਾ ਸੀ। ਜਦ ਉਹ ਬਣ-ਠਣ ਕੇ, ਪਟਿਆਲਾ ਸ਼ਾਹੀ ਪੱਗ ਬੰਨ੍ਹਘਰੋਂ ਨਿਕਲਦਾ ਤਾਂ ਬੰਤ ਕੌਰ ਨੂੰ ‘ਹੌਲ’ ਪੈਣ ਵਾਲਾ ਹੋ ਜਾਂਦਾ, “ਇਹ ਬੰਦਾ ਕਿਸੇ ਤੋਂ ਨਜ਼ਰ ਲੁਆਊਗਾ!” ਉਹ ਆਪਣੇ ਮਨ ਨਾਲ ਗੱਲ ਕਰਦੀ। ਬੰਤ ਕੌਰਲੋਕਾਂ ਦੀ ਬੁਰੀ ਨਜ਼ਰ ਤੋਂ ਬਹੁਤ ਡਰਦੀ ਸੀ। “ਬੁਰੀ ਨਜ਼ਰ ਤਾਂ ਕੰਧਾਂ ਪਾੜ ਦਿੰਦੀ ਐ, ਮਾਹੀ! ਤੁਸੀਂ ਬਹੁਤਾ ਨ੍ਹਾਅ-ਧੋ ਕੇ ਬਾਹਰ ਨਾ ਨਿਕਲਿਆ ਕਰੋ!” ਉਹ ਉਸ ਨੂੰ ਬਹੁਤਾ ਪਹਿਨਣ-ਪੱਚਰਨ ਤੋਂਆਨੇ-ਬਹਾਨੇ ਵਰਜਦੀ ਰਹਿੰਦੀ। ਉਹ ਭਗਵਾਨ ਸਿੰਘ ਨੂੰ ‘ਮਾਹੀ’ ਆਖ ਕੇ ਬੁਲਾਉਂਦੀ। ਭਗਵਾਨ ਸਿੰਘ ਮੂੰਹ ਦਾ ਹੀ ਅੜਬ ਅਤੇ ਸੁਭਾਅ ਦਾ ਹੀ ਗਰਮਸੀ। ਪਰ ਆਪਣੀ ਬੀਵੀ ‘ਤੇ ਉਹ ਜਾਨ ਛਿੜਕਦਾ, ਕੁਰਬਾਨ ਜਾਂਦਾ ਸੀ। “ਹੋਰ ਮੈਂ ਬਾਹਰ ਹੁਣ ਗੋਹਾ ਮਲ ਕੇ ਜਾਇਆ ਕਰਾਂ? ਤੂੰ ਪੜ੍ਹੀ ਲਿਖੀ ਹੋ ਕੇ ਵੀ ਮੂਰਖ਼ ਦੀ ਮੂਰਖ਼ ਈ ਰਹੀ!” ਭਗਵਾਨ ਸਿੰਘ ਖਿਝਦਾ।
“ਆਹ ਕਾਲਾ ਟਿੱਕਾ ਲਾ ਲੈਣ ਦਿਓ ਮੈਨੂੰ! ਤੁਹਾਡਾ ਕਿਹੜਾ ਕੋਈ ਮੁੱਲ ਲੱਗਦੈ?” ਉਹ ਤਵੇ ਦੀ ਕਾਲਖ ਨਾਲ ਉਂਗਲ ਲਬੇੜੀ ਉਸ ਦੇ ਮਗਰ ਭੱਜ ਕੇਆਉਂਦੀ।
“ਤੂੰ ਕਮਲੀ ਤਾਂ ਨਹੀਂ ਹੋ ਗਈ? ਮੈਂ ਮੀਟਿੰਗ ‘ਤੇ ਜਾਣ ਲਈ ਨ੍ਹਾਈ-ਧੋਈ ਫ਼ਿਰਦੈਂ ਤੇ ਤੂੰ…? ਇਹਨੂੰ ਇੱਕੀਵੀਂ ਸਦੀ ‘ਚ ਜਾ ਕੇ ਵੀ ਅਕਲ ਨਾ ਆਈ! ਕਮਲਾਲਾਣਾਂ!” ਪਰ ਬੰਤ ਕੌਰ ਗਾਲਾਂ-ਝਿੜਕਾਂ ਖਾਂਦੀ ਵੀ ਆਪਣੇ ਕੰਤ ਦੇ ‘ਨਜ਼ਰਵੱਟੂ’ ਕਾਲਾ ਟਿੱਕਾ ਲਾ ਜਾਂਦੀ। ਬੰਤ ਕੌਰ ਦਾ ਪੁੱਤ ਸੁੱਖੀ ਛੇ ਸਾਲ ਦਾ ਸੀ। ਭਗਵਾਨ ਸਿੰਘ ਦੇ ਜਾਣ ਤੋਂ ਬਾਅਦ ਉਹ ਆਪਣੇ ਪੁੱਤਰ ਵਿਚ ਪਰਚੀ ਰਹਿੰਦੀ। ਉਸ ਨਾਲ ਖੇਡਦੀ, ਲਾਡਕਰਦੀ। ਨੁਹਾ-ਧੁਆ ਕੇ ਉਸ ਦੇ ਸਿਰ ਪਿੱਛੇ ‘ਤੇ ਮੀਢੀ ਕਰ, ਜੂੜਾ ਕਰਦੀ। ਪਟਕਾ ਬੰਨ੍ਹਦੀ। ਕੇਸਾਂ ਨਾਲ ਬੰਤ ਕੌਰ ਨੂੰ ਅਥਾਹ ਮੋਹ ਸੀ। ਹਰ ਪੱਖੋਂ ਉਸ ਦੀਜ਼ਿੰਦਗੀ ਖ਼ੁਸ਼ਹਾਲ ਸੀ। ਭਗਵਾਨ ਸਿੰਘ ਕੰਮ-ਧੰਦੇ ਵਿਚ ਕਈ-ਕਈ ਰਾਤਾਂ ਬਾਹਰ ਹੀ ਰਹਿੰਦਾ। ਕਈ ਵਾਰ ਤਾਂ ਉਹ ਹਫ਼ਤਾ-ਹਫ਼ਤਾ ਨਾ ਮੁੜਦਾ। ਜਦਮੁੜਦਾ ਤਾਂ ਬੰਤ ਕੌਰ ਲਈ ਸੂਟ-ਸਾੜ੍ਹੀਆਂ ਦੇ ਢੇਰ ਲਾ ਦਿੰਦਾ। ਪੁੱਤਰ ਸੁੱਖੀ ਲਈ ਖੁੱਲ੍ਹੀ ਖ਼ਰੀਦਾ ਫ਼ਰੋਖ਼ਤੀ ਕਰ ਲਿਆਉਂਦਾ। ਬੜੀ ਹੀ ਆਨੰਦਮਈ ਬਣੀਜ਼ਿੰਦਗੀ ਦੀ ਗੱਡੀ ਲੀਹੋ-ਲੀਹ ਭੱਜੀ ਜਾ ਰਹੀ ਸੀ।
ਅਗਲੇ ਦਿਨ ਸ਼ਾਮ ਨੂੰ ਭਗਵਾਨ ਸਿੰਘ ਨੇ ਫ਼ਿਰ ਹਫ਼ਤੇ ਲਈ ਕਲਕੱਤੇ ਜਾਣਾ ਸੀ। “ਐਤਕੀਂ ਆਪਾਂ ਦਸੰਬਰ ਵਿਚ ਦਰਬਾਰ ਸਾਹਿਬ ਦੇ ਦਰਸ਼ਣ ਕਰ ਕੇ ਆਉਣੇ ਐਂ!”
“ਹਾਂ, ਪੰਜਾਬ ਗਿਆਂ ਨੂੰ ਵੀ ਬਹੁਤ ਦੇਰ ਹੋ ਗਈ।” ਬੰਤ ਕੌਰ ਨੇ ਹਾਮੀ ਭਰੀ।ਗੱਲਾਂ-ਬਾਤਾਂ ਕਰਦੇ ਅਤੇ ਸਕੀਮਾਂ ਬਣਾਉਂਦੇ ਉਹ ਸੌਂ ਗਏ।ਅਗਲੇ ਦਿਨ ਇਕ ਦਿਲ ਹਿਲਾ ਦੇਣ ਵਾਲੀ ਖ਼ੌਫ਼ਨਾਕ ਖ਼ਬਰ ਆਈ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ! ਖ਼ਬਰ ਨੇਲੋਕਾਂ ਦੇ ਸਾਹ ਸੂਤ ਲਏ। ਪ੍ਰਧਾਨ ਮੰਤਰੀ ਦਾ ਕਤਲ ਉਸ ਦੇ ਦੋ ਸਿੱਖ ਅੰਗ ਰੱਖਿਅਕਾਂ ਨੇ ਕੀਤਾ ਸੀ। ਇਸ ਲਈ ਸਿੱਖਾਂ ਖ਼ਿਲਾਫ਼ ਨਫ਼ਰਤ ਦਾ ਗ੍ਰਹਿ ਚੱਲਪਿਆ ਅਤੇ ਨਿਰਦੋਸ਼ੇ ਸਿੱਖਾਂ ਦੀ ਸ਼ਾਮਤ ਆ ਗਈ। ਪਰ ਭਗਵਾਨ ਸਿੰਘ ਅਤੇ ਬੰਤ ਕੌਰ ਦੇ ਮਨ ਵਿਚ ਕੋਈ ਡਰ-ਭੈਅ ਨਹੀਂ ਸੀ। ਉਹਨਾਂ ਨੇ ਕਿਹੜਾ ਕਿਸੇਨੂੰ ਕੁਝ ਆਖਿਆ ਜਾਂ ਕੁਝ ਕੀਤਾ ਸੀ? ਉਸ ਦਿਨ ਬੰਤ ਕੌਰ ਨੇ ਭਗਵਾਨ ਸਿੰਘ ਨੂੰ ਸਖ਼ਤੀ ਨਾਲ ਆਪਣਾ ਪਤਨੀ ਵਾਲਾ ਹੱਕ ਜਤਾ ਕੇ ਕਲਕੱਤੇ ਜਾਣੋਂ ਰੋਕਲਿਆ। “ਦੇਖੋ ਜੀ, ਦੇਸ਼ ਦੀ ਐਡੀ ਹਸਤੀ ਦੀ ਹੱਤਿਆ ਹੋ ਗਈ, ਪਤਾ ਨਹੀਂ ਕੀ ਜੱਗ ਪਰਲੋ ਆਊਗੀ? ਤੁਸੀਂ ਅਜੇ ਕਲਕੱਤੇ ਨਾ ਜਾਓ! ਆਪਣਾ ਘਰ, ਆਪਣਾ ਘਰਈ ਹੁੰਦੈ! ਤੁਸੀਂ ਆਪਣੇ ਬੰਦਿਆਂ ਨੂੰ ਫ਼ੋਨ ਕਰ ਦਿਓ ਕਿ ਮੈਂ ਅਜੇ ਚਾਰ ਦਿਨ ਆ ਨਹੀਂ ਸਕਦਾ, ਸਾਰੇ ਜਹਾਨ ਨੂੰ ਈ ਪਤਾ ਹੋਊ ਬਈ ਦੇਸ਼ ‘ਚ ਕੀ ਭਾਣਾਵਰਤ ਗਿਆ?” ਬੰਤ ਕੌਰ ਨੇ ਆਖਿਆ ਸੀ। “ਚੱਲ ਦੋ ਦਿਨ ਹੋਰ ਠਹਿਰ ਕੇ ਚਲਾ ਜਾਊਂ!” ਆਖ ਭਗਵਾਨ ਸਿੰਘ ਨੇ ਫ਼ੋਨ ਨੂੰ ਹੱਥ ਪਾ ਲਿਆ ਅਤੇ ਆਪਣੇ ‘ਪਾਰਟਨਰ’ ਨੂੰ ਦੋ ਦਿਨ ਠਹਿਰ ਕੇ ਆਉਣਲਈ ਆਖ ਦਿੱਤਾ।
ਦੇਸ਼ ਭਰ ਵਿਚ ਅੱਗ ਮੱਚ ਗਈ ਸੀ।
ਜਾਨੂੰਨੀ ਲੋਕਾਂ ਦਾ ਬਿਕਰਾਲ ਕਰੋਧ ਬੇਦੋਸ਼ੇ ਸਿੱਖਾਂ ‘ਤੇ ਨਿਕਲ ਰਿਹਾ ਸੀ। ਪਰ ਇੱਧਰ ਅਜੇ ਕੁਝ ਸ਼ਾਂਤੀ ਸੀ।ਤੀਜੀ ਰਾਤ ਕਾਨਪੁਰ ਦੇ ‘ਚਕੇਰੀ’ ਏਅਰਪੋਰਟ ਤੋਂ ਭਗਵਾਨ ਸਿੰਘ ਦੀ ਕਲਕੱਤਾ ਦੀ ਫ਼ਲਾਈਟ ਸੀ। ਠੰਢੀ ਸਰਦ ਰਾਤ ਸੀ। ਭਗਵਾਨ ਸਿੰਘ ਨਹਾ-ਧੋ ਕੇਤਿਆਰ ਹੋ ਗਿਆ। ਅਜੇ ਉਹ ਆਪਣਾ ਬਰੀਫ਼ਕੇਸ ਚੁੱਕ ਕੇ ਤੁਰਨ ਹੀ ਲੱਗਾ ਸੀ ਕਿ ਬੰਤ ਕੌਰ ਫ਼ਿਰ ਤਵੇ ਦੀ ਕਾਲਖ ਨਾਲ ਉਂਗਲ ਲਬੇੜ ਕੇ ਟਿੱਕਾਲਾਉਣ ਲਈ ਆ ਖੜ੍ਹੀ ਹੋਈ। ਉਸ ਦੇ ਪਿੱਛੇ ਉਸ ਦਾ ਪੁੱਤ ਸੁੱਖੀ ਵੀ ਭੱਜਿਆ ਆ ਰਿਹਾ ਸੀ।”ਆਹ ਤਾਂ ਲੁਆ ਲਓ, ਕਿਵੇਂ ਭੱਜੇ ਜਾਂਦੇ ਐ!”
“ਤੈਨੂੰ ਕਿੰਨੀ ਵਾਰੀ ਕਿਹੈ ਬਈ ਇਹ ਕਾਲੇ ਟਿੱਕਿਆਂ ਵਾਲੇ ਸ਼ੋਸ਼ੇ ਜਿਹੇ ਨਾ ਕਰਿਆ ਕਰ! ਤੂੰ ਔਰਤਾਂ ਵਾਲੀ ਮੱਤ ਕਿਉਂ ਵਰਤਦੀ ਐਂ?”
“ਜੀ ਚੰਗਾ ਹੁੰਦੈ!” ਤੇ ਅਜੇ ਉਹ ਟਿੱਕਾ ਲਾ ਕੇ ਹਟੀ ਹੀ ਸੀ ਕਿ ਸ਼ਰਾਬੀ ਅਤੇ ਭੜ੍ਹਕੀ ਭੀੜ੍ਹ ਮਰਹੂਮ ਪ੍ਰਧਾਨ ਮੰਤਰੀ ਦੇ ਹੱਕ ਵਿਚ ਅਤੇ ਸਿੱਖਾਂ ਦੇ ਖ਼ਿਲਾਫ਼ਨਾਅਰੇ ਲਾਉਂਦੀ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜ੍ਹੀ! ਭੂਤਰੇ ਹਜੂਮ ਦੇ ਸਿਰ ਨੂੰ ਜਨੂੰਨ ਚੜ੍ਹਿਆ ਹੋਇਆ ਸੀ। ਇਸ ਤੋਂ ਪਹਿਲਾਂ ਭਗਵਾਨ ਸਿੰਘ ਹੋਰੀਂ ਕੋਈਬਚਾਓ ਦਾ ਹੀਲਾ ਵਰਤਦੇ, ਭੀੜ੍ਹ ਨੇ ਭਗਵਾਨ ਸਿੰਘ ਨੂੰ ਸ਼ਿਕਾਰ ਵਾਂਗ ਦਬੋਚ ਲਿਆ ਅਤੇ ਲੋਹੇ ਦੀਆਂ ਰਾਡਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਣਾ-ਕੋਹਣਾਂ ਸ਼ੁਰੂਕਰ ਦਿੱਤਾ। ਬੰਤ ਕੌਰ ਸੁੱਖੀ ਨੂੰ ਬੁੱਕਲ ਵਿਚ ਲੈ ਭੀੜ੍ਹ ਦੇ ਹਾੜ੍ਹੇ ਕੱਢਣ ਲੱਗ ਪਈ। ਪਰ ਸੁਣਨੀ ਕਿਸ ਨੇ ਸੀ? ਸ਼ਰਾਬੀ ਭੀੜ ਤਾਂ ਪਾਗਲ ਹੋਈ ਪਈ ਸੀ।ਭਗਵਾਨ ਸਿੰਘ ਕੁੱਟ ਨਾਲ ਬੇਹੋਸ਼ ਹੋ ਚੁੱਕਾ ਸੀ। ਵਿਹੜੇ ਦੀ ਫ਼ਰਸ਼ ‘ਤੇ ਪਏ ਭਗਵਾਨ ਸਿੰਘ ਦੇ ਸਿਰ ਅਤੇ ਮੱਥੇ ‘ਚੋਂ ਖ਼ੂਨ ਦੇ ਘਰਾਲ ਚੱਲ ਰਹੇ ਸਨ। ਪੱਗਲਹਿ ਕੇ ਦੂਰ ਜਾ ਡਿੱਗੀ ਸੀ ਅਤੇ ਉਸ ਦਾ ਬਰੀਫ਼ਕੇਸ ਪਤਾ ਨਹੀਂ ਕੌਣ ਖੋਹ-ਖਿੰਝ ਕੇ ਲੈ ਗਿਆ ਸੀ? ਭੜ੍ਹਕੀ ਭੀੜ ਨੇ ਬੇਸੁੱਧ ਪਏ ਭਗਵਾਨ ਸਿੰਘ ਦੇਉਪਰ ਤੇਲ ਛਿੜਕਿਆ ਅਤੇ ਬੇਰਹਿਮੀ ਨਾਲ ਸੀਖ਼ ਘਸਾ ਕੇ ਲਾ ਦਿੱਤੀ। ਅੱਗ ਦਾ ਲਾਂਬੂ ਇਕ ਦਮ ਅਸਮਾਨ ਨੂੰ ਗਿਆ। ਭਗਵਾਨ ਸਿੰਘ ਇਕ ਵਾਰ ਹੀਤੜਪਿਆ ਅਤੇ ਅੱਗ ਦਾ ਰੂਪ ਹੋ ਗਿਆ।
“ਅਰ੍ਹੇ ਬੱਚੇ ਕੋ ਭੀ ਪਕੜੋ!” ਕਿਸੇ ਨੇ ਭੀੜ ਵਿਚੋਂ ਹੁਕਮ ਸੁਣਾਇਆ।
“ਨਾ ਭਈਆ, ਯੇਹ ਕਹਿਰ ਮੱਤ ਕਰੋ! ਮੇਰਾ ਮਰਦ ਤੋ ਆਪ ਨੇ ਮਾਰ ਡਾਲਾ, ਅਬ ਮੇਰਾ ਸਹਾਰਾ ਤੋ ਯੇਹ…!” ਤਰਲੇ ਕਰਦੀ ਅਤੇ ਕੁਰਲਾਉਂਦੀ ਬੰਤ ਕੌਰਦੇ ਹੱਥੋਂ ਕਈ ਜਾਣਿਆਂ ਨੇ ਸੁੱਖੀ ਖੋਹ ਲਿਆ ਅਤੇ ਉਸ ਉਪਰ ਵੀ ਤੇਲ ਡੋਲ੍ਹ ਕੇ ਅੱਗ ਲਾ ਦਿੱਤੀ। ਸੜਦੇ ਸੁੱਖੀ ਦੀ ਇੱਕ ਹਿਰਦੇਵੇਧਕ ਚੀਕ ਨਿਕਲੀ ਅਤੇਉਹ ਸੁੰਡੀ ਵਾਂਗ ਤੜਪਦਾ ਚੁੱਪ ਹੋ ਗਿਆ ਸੀ। ਮਾਨੁੱਖੀ ਮਾਸ ਦੀ ਬੂਅ ਸਿਰ ਨੂੰ ਚੜ੍ਹਦੀ ਸੀ।
ਤੁਰਦੇ-ਫ਼ਿਰਦੇ ਅਤੇ ਹੱਸਦੇ-ਖੇਡਦੇ ਦੋ ਜੀਅ ਕੋਠੀ ਦੇ ਵਿਹੜੇ ਵਿਚ ਲੱਟ-ਲੱਟ ਮੱਚ ਰਹੇ ਸਨ ਅਤੇ ਬੰਤ ਕੌਰ ਉਹਨਾਂ ਦੁਆਲੇ ਬੈਠੀ ਛਾਤੀ ਪਿੱਟ ਕੇਵਿਰਲਾਪ ਕਰ ਰਹੀ ਸੀ। ਪਰ ਉਸ ਦਾ ਵਿਰਲਾਪ ਸੁਣਨ ਵਾਲਾ ਉਥੇ ਕੋਈ ਨਹੀਂ ਸੀ। ਹੁਣ ਤਾਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਵਗ-ਵਗ ਕੇ ਵੀ ਮੁੱਕ ਗਏਸਨ।
“ਅਬੇ ਸਰਦਾਰਨੀ ਕਾ ਕਿਆ ਕਰਨਾ ਹੈ?” ਭੀੜ ਵਿਚੋਂ ਕਿਸੇ ਬਦਸੂਰਤ ਜਿਹੇ ਚਿਹਰੇ ਵਾਲੇ ਨੇ ਪੁੱਛਿਆ।
“ਅਭੀ ਸਮਾਂ ਨਹੀਂ ਹੈ ਮੇਰੇ ਭਾਈ, ਸਰਦਾਰਨੀ ਕਾ ਹਾਲ ਕਭੀ ਫ਼ਿਰ ਪੂਛੇਂਗੇ! ਜਾਏਗੀ ਕਹਾਂ?” ਹੱਸਦੀ ਵਸਦੀ ਬੰਤ ਕੌਰ ਨੂੰ ਪਲ ਵਿਚ ਉਜਾੜ ਕੇ ਭੀੜ ਲੁੱਡੀਆਂ ਪਾਉਂਦੀ ਚਲੀ ਗਈ। …ਤੇ ਹੁਣ ਜਦ ਵੀ ਕਿਤੇ ਉਹ ਲੋਹੜੀ ਬਲਦੀ ਦੇਖਦੀ ਤਾਂ ਉਸ ਨੂੰ ਆਪਣੇ ਪੁੱਤ ਸੁੱਖੀ ਅਤੇ ਮਾਹੀ ਭਗਵਾਨ ਸਿੰਘ ਦੀਆਂ ਬਲਦੀਆਂ ਲਾਸ਼ਾਂ ਦਾ ਚੇਤਾ ਆਜਾਂਦਾ ਅਤੇ ਉਹ ਲੋਹੜੀ ਵੇਲੇ ਬੂਹੇ-ਬਾਰੀਆਂ ਬੰਦ ਕਰਕੇ ਕੀਰਤਨ ਦੀ ਟੇਪ ਲਾ ਲੈਂਦੀ….।
ਭਿੰਦਰ ਜਲਾਲਾਬਾਦੀ

Leave a Reply

Your email address will not be published. Required fields are marked *

Back to top button