District NewsMalout News

ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਲਈ ਟਰਾਂਸਪੋਰਟ ਵਿਭਾਗ ਨੇ ਆਰ.ਟੀ.ਓ ਦੀਆਂ ਅਸਾਮੀਆਂ ਕੀਤੀਆਂ ਬਹਾਲ

ਮਲੋਟ (ਪੰਜਾਬ): ਹੁਣ ਪੰਜਾਬ ਵਿੱਚ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਲੈਣ ਲਈ ਲੋਕਾਂ ਨੂੰ ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਟਰਾਂਸਪੋਰਟ ਵਿਭਾਗ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਆਰ.ਟੀ.ਓ) ਦੀਆਂ ਅਸਾਮੀਆਂ ਬਹਾਲ ਕਰ ਦਿੱਤੀਆਂ ਹਨ। ਟਰਾਂਸਪੋਰਟ ਵਿਭਾਗ ਦੀ ਸ਼ਾਖਾ-3 ਨੇ ਹੁਣ ਨਵਾਂ ਹੁਕਮ ਜਾਰੀ ਕਰਕੇ ਆਰ.ਟੀ.ਓ ਦੀ ਪੁਰਾਣੀ ਪ੍ਰਣਾਲੀ ਨੂੰ ਬਹਾਲ ਕਰ ਦਿੱਤਾ ਹੈ।

ਆਰਟੀਏਜ਼ ਦੀਆਂ 7 ਅਸਾਮੀਆਂ ਨੂੰ ਖਤਮ ਕਰਕੇ, ਸਟੇਟ ਟਰਾਂਸਪੋਰਟ ਕਮਿਸ਼ਨਰ ਦਾ ਅਹੁਦਾ ਬਹਾਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਰਟੀਏਜ਼ ਦੀਆਂ ਚਾਰ ਅਸਾਮੀਆਂ ਅਤੇ ਆਰ.ਟੀ.ਓਜ਼ ਦੀਆਂ 23 ਅਸਾਮੀਆਂ ਹਨ। ਪੀ.ਸੀ.ਐੱਸ ਅਧਿਕਾਰੀ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਜਲੰਧਰ, ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਗਾ, ਸ਼ਹੀਦ ਭਗਤ ਸਿੰਘ ਨਗਰ, ਫਾਜ਼ਿਲਕਾ, ਮਲੇਰਕੋਟਲਾ, ਪਠਾਨਕੋਟ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਰ.ਟੀ.ਓਜ਼ ਵਜੋਂ ਤਾਇਨਾਤ ਹੋਣਗੇ।

Author: Malout Live

Back to top button