Malout News

ਖੇਡ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਏ ਗਏ ਖੇਡ ਮੁਕਾਬਲਿਆਂ ਵਿੱਚ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਜ਼ਿਲ੍ਹੇ ਵਿੱਚੋਂ ਸੋਨ ਤਗਮਾ ਜਿੱਤਿਆ।

ਮਲੋਟ:- ਪੜ੍ਹਾਈ ਅਤੇ ਹਰ ਖੇਤਰ ਵਿੱਚ ਅਹਿਮ ਸਥਾਨ ਰੱਖਣ ਵਾਲੇ ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸੀਨੀ: ਸੈਕੰ: ਸਕੂਲ ਦੇ ਵਿਦਆਰਥੀਆਂ ਨੇ ਖੇਡ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਚਲਾਏ ਜਾ ਰਹੇ ਮਿਸ਼ਨ “ਤੰਦਰੁਸਤ ਪੰਜਾਬ” ਦੇ ਤਹਿਤ ਜ਼ਿਲ੍ਹੇ ਵਿੱਚ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸੰਸਥਾਂ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਅ ਗਿਆ। ਜਿਸ ਵਿੱਚ ਸੰਸਥਾਂ ਦੇ ਵਿਦਿਆਰਥੀ ਸੁਖਹਰਮਨਦੀਪ ਸਿੰਘ ਨੇ 100 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ ਸਕੂਲ ਦੀ ਫੁੱਟਬਾਲ ਟੀਮ ਨੇ ਵਧੀਆ ਪ੍ਰਦਸ਼ਨ ਕਰਦੇ ਹੋਏੇ ਜਿਲ੍ਹੇ ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਇਲਾਕੇ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ ਬਾਸਕਟ ਬਾਲ ਦੀ ਟੀਮ ਵੱਲੋਂ ਵੀ ਸ਼ਾਨਦਾਰ ਪ੍ਰਦਸ਼ਨ ਕੀਤਾ ਗਿਆ ਅਤੇ ਸਕੂਲ ਦੇ 2 ਵਿਦਿਆਰਥੀਆਂ ਨੂੰ ਹਿਰੇਸ਼ ਕੁਮਾਰ ਅਤੇ ਸਾਹਿਲ ਮੱਕੜ ਨੂੰ ਬਾਸਕਟਬਾਲ “BEST PLAYER” ਦੇ ਖਿਤਾਬ ਨਾਲ ਸਨਮਾਨਿਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ ਅਤੇ ਪ੍ਰਿੰਸੀਪਲ ਸ਼੍ਰੀਮਤੀ ਹੇਮਲਤਾ ਕਪੂਰ ਨੇ ਸਕੂਲ ਦੀ ਫੁੱਟਬਾਲ ਟੀਮ ਦੇ ਖਿਡਾਰੀਆਂ ਮਨਤਾਜ ਸਿੰਘ, ਕਰਨਪਾਲ ਸਿੰਘ, ਹਨੀ ਸਿੰਘ, ਸਮੀਪ ਸਿੰਘ, ਹਿਰੇਸ਼ ਕੁਮਾਰ, ਸਹਿਲ ਮੱਕੜ, ਜੋਬਨਜੋਤ ਸਿੰਘ, ਗੁਰਨਾਜ਼ ਸਿੰਘ ਅਤੇ ਸਾਜਨ ਸਿੰਘ ਅਤੇ ਉਨ੍ਹਾਂ ਦੇ ਕੋਚ ਬੋਹੜ ਸਿੰਘ (ਡੀ.ਪੀ.ਈ) ਸਤਪਾਲ ਸਿੰਘ (ਡੀ.ਪੀ.ਈ) ਨੂੰ ਇਸ ਪ੍ਰਸੰਸਾ ਪੂਰਨ ਜਿੱਤ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਪ੍ਰਦਸ਼ਨ ਕਰਨ ਲਈ ਵੀ ਪ੍ਰੇਰਿਆ।

Leave a Reply

Your email address will not be published. Required fields are marked *

Back to top button