District NewsMalout News

ਡੀ.ਸੀ ਦਫਤਰ ਕਰਮਚਾਰੀਆਂ ਦੀ ਹੜਤਾਲ ਹੋਈ ਖਤਮ, ਆਮ ਪਬਲਿਕ ਦੇ ਰੁਟੀਨ ਵਾਂਗ ਹੋਣਗੇ ਦਫਤਰੀ ਕੰਮ

ਮਲੋੇਟ (ਸ਼੍ਰੀ ਮੁਕਤਸਰ ਸਾਹਿਬ): ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ, ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਅਤੇ ਵਿੱਤ ਸਕੱਤਰ ਕਰਵਿੰਦਰ ਸਿੰਘ ਚੀਮਾ ਨੇ ਦੱਸਿਆ ਕੇ ਤਰਨਤਾਰਨ ਦੇ ਮਸਲੇ ਲਈ ਲੜ੍ਹੇ ਸੰਘਰਸ਼ ਦੀ ਸਦਕਾ ਡਿਪਟੀ ਕਮਿਸ਼ਨਰ, ਤਰਨਤਾਰਨ ਵੱਲੋਂ ਕੀਤੀਆਂ 52 ਬਦਲੀਆਂ ਵਿੱਚੋਂ ਕੁੱਲ 42 ਬਦਲੀਆਂ/ਐਡਜਸਟਮੈਂਟਾਂ ਯੂਨੀਅਨ ਦੀ ਮੰਗ ਅਨੁਸਾਰ ਕਰ ਦਿੱਤੀਆਂ ਗਈਆਂ ਹਨ। ਜਿਸ ਨਾਲ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਕਰਵਿੰਦਰ ਸਿੰਘ ਚੀਮਾ ਅਤੇ

ਜਨਰਲ ਸਕੱਤਰ ਸ਼ਿਵਕਰਨ ਸਿੰਘ ਚੀਮਾ ਨੇ ਸੰਤੁਸ਼ਟੀ ਜ਼ਾਹਿਰ ਕੀਤੀ। ਜਿਸ ਕਰਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂਆਂ ਨੇ ਹੜਤਾਲ ਦਾ ਲਿਆ ਹੋਇਆ ਐਕਸ਼ਨ ਵਾਪਿਸ ਲੈਂਦੇ ਹੋਏ ਅੱਜ ਤੋਂ (ਮਿਤੀ 16-02-2024) ਤੋਂ ਡੀ.ਸੀ ਦਫਤਰਾਂ ਵਿੱਚ ਆਮ ਦੀ ਤਰ੍ਹਾਂ ਦਫਤਰੀ ਕੰਮ ਕਰਨ ਦਾ ਐਲਾਨ ਕੀਤਾ ਹੈ। ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਇਸ ਸੰਘਰਸ਼ ਵਿੱਚ ਸਾਥ ਦੇਣ ਵਾਲੇ ਸਾਰੇ ਸੂਬਾ/ਜਿਲ੍ਹਾ ਆਗੂਆਂ ਦਾ ਧੰਨਵਾਦ ਕੀਤਾ।

Author: Malout Live

Back to top button