Mini Stories

ਕੋਈ ਤਾਂ ਸੁਣਾਓ ਬਾਪੂ ਸਰਬਨ ਸਿਉਂ ਵਾਲੀ ਕਹਾਣੀ

” ਇੱਕ ਸੀ ਬਿੱਲੀ। ਉਹਦੇ ਦੋ ਬਲੂੰਗੜੇ ਹੋਏ। ਉੱਤੋਂ ਠੰਡ ਬੜੀ। ਬਿੱਲੀ ਤੇ ਉਹਦੇਬਲੂੰਗੜਿਆਂ ਵਿਚਾਰਿਆਂ ਰਹਿਣ ਨੂੰ ਘਰ ਕੋਈ ਨਾਂ।””ਫੇਰ ਬਾਪੂ ਜੀ ! “ਫੇਰ ਕੀ! ਇੱਕ ਦਿਨ ਉਹ ਰਾਹ ਦੇ ਵਿਚਾਲੇ ਜਾ ਬੈਠੀ। ਇੱਕ ਗੁੜ ਦਾ ਲੱਦਿਆ ਗੱਡਾਆਉਂਦਾ ਸੀ। ਗੱਡੇ ਵਾਲਾ ਭਾਈ ਕਹਿੰਦਾ, ” ਬਿੱਲੀਏ ਬਿੱਲੀਏ! ਪਾਸੇ ਹੱਟ ਜਾ, ਮਰ ਜਾਏਂਗੀ,ਤੂੰ ਤਾਂ ਮਰੇਂਗੀ! ਨਾਲ ਐਵੇਂ ਮੈਨੂੰ ਪਾਪ ਚੜਾਏਂਗੀ।”ਅੱਗੋ ਬਿੱਲੀ ਕਹਿੰਦੀ, ਪਹਿਲਾਂ ਤੂੰ ਇੱਕ ਗੱਟਾ ਗੁੜ ਦਾ ਇੱਥੇ ਲਾਹ! ਫੇਰ ਮੈਂ ਪਾਸੇ ਹੱਟਜਾਊਂਗੀ! ਗੱਡੇ ਵਾਲੇ ਨੂੰ ਮਜਬੂਰੀ ਵੱਸ ਇੱਕ ਗੱਟਾ ਗੁੜ ਦਾ ਲਾਉਣਾ ਪਿਆ ਅਤੇ ਬਿੱਲੀ ਨੇ ਰਸਤਾ ਛੱਡ ਦਿੱਤਾ! ਗੱਡੇ ਵਾਲਾ ਚਲਦਾਬਣਿਆਂ।ਥੋੜੇ ਚਿਰ ਪਿੱਛੋਂ ਇੱਕ ਚੌਲਾਂ ਵਾਲਾ ਗੱਡਾ ਆਉਂਦਾ ਸੀ, ਬਿੱਲੀ ਫੇਰ ਰਾਹ ਵਿੱਚ ਬੈਠ ਗਈ। ਗੱਡੇ ਵਾਲਾ ਭਾਈ ਕਹਿੰਦਾ, ” ਬਿੱਲੀਏਬਿੱਲੀਏ, ਰਾਹ ਛੱਡਦੇ ਗੱਡੇ ਥੱਲੇ ਆਕੇ ਮਰਜੇਂਗੀ” ਬਿੱਲੀ ਕਹਿੰਦੀ, ਪਹਿਲਾਂ ਇੱਕ ਬੋਰੀ ਚੌਲਾਂ ਦੀ ਇੱਥੇ ਰੱਖ, ਫਿਰ ਮੈਂ ਤੈਨੂੰ ਰਾਹ ਛੱਡਦੇਊਂਗੀ। ਗੱਡੇ ਵਾਲੇ ਭਾਈ ਨੇ ਚੌਲਾਂ ਦੀ ਇੱਕ ਬੋਰੀ ਬਿੱਲੀ ਕੋਲੇ ਲਾਹ ਦਿੱਤੀ। ਹੁਣ, ਬਿੱਲੀ ਨੇ ਗੁੜ ਦੀਆਂ ਬਣਾਈਆਂ ਇੱਟਾਂ ਤੇ ਚੌਲਾਂਦਾ ਬਣਾਇਆ ਗਾਰਾ! ਸੋਹਣਾ ਜਿਆ ਵਧੀਆ ਜਿਆ ਘਰ ਪਾ ਲਿਆ!” ਫੇਰ ਬਾਪੂ! “ਫੇਰ ਕੀ! ਹੁਣ ਆਰਾਮ ਨਾਲ ਆਵਦੇ ਘਰੇ ਰਹਿੰਦੇ ਆ! ਰੋਟੀ ਪਾਣੀ ਖਾਂਦੇ ਆ, ਟੈਮ ਨਾਲ! ” ਤੇ ਬਾਪੂ ਨੇ ਕਹਾਣੀ ਖਤਮ ਕਰ ਦੇਣੀ।ਮੇਰੇ ਛੋਟੇ ਦਾਦਾ ਜੀ ਦਾ ਨਾਂ ਸਰਬਨ ਸਿੰਘ ਸੀ। ਉਹ ਪਿੰਡ ਦੇ ਨੰਬਰਦਾਰ ਵੀ ਰਹੇ। ਉਹਨਾਂ ਦੀ ਇਹ ਬਿੱਲੀ ਵਾਲੀ ਕਹਾਣੀ ਮੈਂ ਸੌਨਹੀਂ ਸਗੋਂ ਹਜਾਰਾਂ ਵਾਰ ਸੁਣੀ ਪਰ ਜਦੋਂ ਵੀ ਬਾਪੂ ਜੀ ਅੱਗੇ ਕਹਾਣੀ ਸੁਣਨ ਦੀ ਜਿਦ ਕਰਨੀ, ਉਹਨਾਂ ਨੇ ਇਹ ਕਹਾਣੀ ਮੈਨੂੰ ਸੁਣਾਦੇਣੀ। ਭਾਵੇਂ ਇਹ ਬਾਪੂ ਨੂੰ ਨੇ ਮੈਨੂੰ ਕਿੰਨੇ ਵਾਰ ਵੀ ਸੁਣਾਈ ਹੋਵੇ ਪਰ ਜਦੋਂ ਵੀ ਬਾਪੂ ਨੇ ਸੁਣਾਉਣ ਲੱਗਣਾ ਮੈਂ ਚੁੱਪ ਚਾਪ ਸੁਣਨਬੈਠ ਜਾਣਾ। ਬੜਾ ਚਾਅ ਚੜਨਾ, ਇੰਨਾ ਕਿ ਸਬਦਾਂ ਵਿੱਚ ਬਿਆਨ ਕਰਨਾ ਮੁਸਕਿਲ ਹੈ। ਅੱਜ ਬਾਪੂ ਸਰਬਨ ਸਿਉਂ ਨੂੰ ਗੁਜਰੇ ਭਾਵੇਂਗਿਆਰਾਂ ਸਾਲ ਹੋ ਚੁੱਕੇ ਹਨ ਪਰ ਅੱਜ ਵੀ ਜਦ ਮੈਂ ਘਰ ਛੁੱਟੀ ਜਾਂਦਾ ਹਾਂ ਤਾਂ ਬਾਪੂ ਬਹੁਤ ਚੇਤੇ ਆਉਂਦੈ। ਬਹੁਤ ਜੀਅ ਕਰਦਾਕੋਈ ਬਾਤਾਂ ਪਾਵੇ, ਕਹਾਣੀਆਂ ਸੁਣਾਵੇ, ਬੀਤੇ ਵੇਲੇ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰੇ। ਬਾਪੂ ਸਰਬਨ ਸਿਉਂ ਸਾਡਾ ਸਾਰਾ ਈ ਪਿੰਡਯਾਦ ਕਰਦੈ। ਥੜਿਆਂ ਦੀ ਰੌਣਕ ਸੀ ਉਹ।ਬਾਪੂ ਨੇ 1947 ਵਾਲੀ ਵੰਡ ਵਿੱਚ ਇੱਕ ਗਰੀਬ ਮੁਸਲਮਾਨ ਨੂੰ ਵੀ ਮਾਰਨ ਤੋਂ ਬਚਾਇਆ, ਉਹ ਮੁਸਲਮਾਨ ਅੱਜ ਵੀ ਸਾਡੇ ਪਿੰਡ ਵਿੱਚਹੈ, ਜੀਅਦਾ ਨਾਂ ਬੱਗਾ ਖਾਨ ਹੈ, ਜਿਹੜਾ ਸਾਡੇ ਪਰਿਵਾਰ ਦਾ ਧੰਨਵਾਦ ਕਰਦਾ ਨੀ ਥੱਕਦਾ। ਕਈ ਵਾਰ ਬਾਪੂ ਨੇ ਦੱਸਣਾ ਕਿ ਕਿਵੇਂਉਹ ਸਵੇਰੇ ਢਾਈ ਤਿੰਨ ਵਜੇ ਹਲ ਜੋੜ ਲੈਂਦੇ ਸੀ। ਸਾਰਾ ਦਿਨ ਬਲਦਾਂ ਪਿੱਛੇ ਤੁਰੇ ਫਿਰਨਾ। ਬਲਦਾਂ ਦਾ ਆਵਦੇ ਪੁੱਤਾਂ ਤੋਂ ਵੀ ਵੱਧਖਿਆਲ ਰੱਖਣਾ। ਹੋਰ ਵੀ ਬੜੀਆਂ ਗੱਲਾਂ ਬਾਪੂ ਦੀਆਂ, ਜਿਹੜੀਆਂ ਸਮੇਂ ਦੇ ਤਾਨੇ ਬਾਨੇ ਵਿੱਚ ਉਲਝ ਗਈਆਂ। ਜਿਨਾਂ ਨੂੰ ਯਾਦ ਕਰਕਰ ਕੇ ਦਿਲ ਰੋ ਪੈਂਦਾ ।ਗੁਰਪ੍ਰੀਤ ਸਿੰਘ ਫੂਲੇਵਾਲਾ , ਮੋਗਾ ।
9914081524

Leave a Reply

Your email address will not be published. Required fields are marked *

Back to top button