District NewsMalout News

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੇ ਸੂਬਾ ਪ੍ਰਧਾਨ ਤਹਿਸੀਲ ਮਲੋਟ ਵਿਖੇ ਪਹੁੰਚੇ ਨੰਬਰਦਾਰਾਂ ਨਾਲ ਕੀਤੀ ਮੀਟਿੰਗ

ਮਲੋਟ: ਨੰਬਰਦਾਰ ਐਸੋਸੀਏਸ਼ਨ ਗਾਲਿਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਤਹਿਸੀਲ ਮਲੋਟ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਅਤੇ ਨੰਬਰਦਾਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਨੰਬਰਦਾਰ ਪਹੁੰਚੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਜਿਵੇਂ ਨੰਬਰਦਾਰੀ ਜੱਦੀ ਪੁਸ਼ਤੀ, ਮਾਨ ਭੱਤਾ 5000 ਰੁਪਏ ਕਰਨਾ, ਟੋਲ ਟੈਕਸ ਮੁਫ਼ਤ ਕਰਨਾ, ਤਹਿਸੀਲਾਂ ਵਿੱਚ ਨੰਬਰਦਾਰਾਂ ਦੇ ਬੈਠਣ ਲਈ ਕਮਰੇ ਦੇਣਾ ਮੰਨਵਾਉਣ ਲਈ ਮੰਗ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਪੰਜਾਬ ਵਿੱਚ ਵੱਧ ਰਹੇ ਨਸ਼ੇ ਤੇ ਚਿੰਤਾ ਕਰਦੇ ਹੋਏ ਨੰਬਰਦਾਰਾਂ ਨੂੰ ਅਪੀਲ ਕੀਤੀ ਜੋ ਨੋਜਵਾਨ ਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਉਨ੍ਹਾਂ ਨੂੰ ਸਹੀ ਸੇਧ ਦੇ ਕੇ ਸਮਾਜ ਦੀ ਕਰਨਾ ਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਮੁਹਿੰਮ ਦਾ ਵੱਧ ਤੋ ਵੱਧ ਸਹਿਯੋਗ ਦੇਣ। ਇਸ ਮੌਕੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜ੍ਹਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੰਡੋਕੇ, ਜਗਸੀਰ ਸਿੰਘ ਸੁਖਨਾ, ਬਿੰਦਰਪਾਲ ਸਿੰਘ (ਸਟੇਟ ਬਾਡੀ), ਤਹਿਸੀਲ ਦੋਦਾ- ਜਗਸੀਰ ਸਿੰਘ ਸੁਖਨਾ, ਤਹਿਸੀਲ ਮਲੋਟ- ਦਰਸ਼ਨ ਸਿੰਘ ਬਾਂਮ, ਤਹਿਸੀਲ ਬਰੀਵਾਲਾ- ਬਿੰਦਰਪਾਲ ਸਿੰਘ ਝਬੇਲਵਾਲੀ ਤੋਂ ਇਲਾਵਾ ਹੋਰ ਵੀ ਨੰਬਰਦਾਰ ਹਾਜ਼ਿਰ ਸਨ।

Author: Malout Live

Back to top button