World News

ਬਰਨਾਲਡ ਬਣੇ ਦੁਨੀਆ ਦੇ ਦੂਜੇ ਧਨਾਢ, ਬਿੱਲ ਗੇਟਸ ਤੋਂ 7000 ਕਰੋੜ ਦੀ ਵੱਧ ਜਾਇਦਾਦ

 ਲਗਜ਼ਰੀ ਗੁੱਡਜ਼ ਕੰਪਨੀ ਐਲਵੀਐਮਐਚ ਦੇ ਚੇਅਰਮੈਨ ਬਰਨਾਲਡ ਅਰਨਾਲਟ (70) ਦੁਨੀਆ ਦੇ ਦੂਜੇ ਵੱਡੇ ਅਮੀਰ ਬਣ ਗਏ ਹਨ। ਇਸ ਦੇ ਨਾਲ ਹੀ ਬਲੂਮਬਰਗ ਬਿਲੇਨੀਅਰ ਇੰਡੈਕਸ ਵਿੱਚ ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿੱਲ ਗੇਟਸ ਤੀਜੇ ਨੰਬਰ ‘ਤੇ ਫਿਸਲ ਗਏ ਹਨ। ਐਲਵੀਐਮਐਚ ਦੇ ਸ਼ੇਅਰ ਵਿੱਚ 1.38 ਫੀਸਦੀ ਦੀ ਤੇਜ਼ੀ ਆਉਣ ਨਾਲ ਅਰਨਾਲਟ ਦੀ ਨੈਟਵਰਥ ਮੰਗਲਵਾਰ ਨੂੰ 108 ਅਰਬ ਡਾਲਰ (7.45 ਲੱਖ ਕਰੋੜ ਰੁਪਏ) ਹੋ ਗਈ ਜਦਕਿ ਬਿੱਲ ਗੇਟਸ ਦੀ 107 ਅਰਬ ਡਾਲਰ (7.38 ਲੱਖ ਕਰੋੜ ਰੁਪਏ) ਹੈ।
ਬਲੂਮਬਰਗ ਬਿਲੇਨੀਅਰ ਇੰਡੈਕਸ ਦੇ 7 ਸਾਲਾਂ ਵਿੱਚ ਪਹਿਲੀ ਵਾਰ ਗੇਟਸ ਤੀਜੇ ਨੰਬਰ ‘ਤੇ ਫਿਸਲੇ ਹਨ। ਇਸ ਵਿੱਚ ਸ਼ਾਮਲ ਦੁਨੀਆ ਦੇ 500 ਅਮੀਰਾਂ ਦੀ ਨੈਟਵਰਥ ਹਰ ਰੋਜ਼ ਅਮਰੀਕੀ ਸ਼ੇਅਰ ਬਾਜ਼ਾਰ ਬੰਦ ਹੋਣ ਬਾਅਦ ਅਪਡੇਟ ਕੀਤੀ ਜਾਂਦੀ ਹੈ। ਇੰਡੈਕਸ ਵਿੱਚ ਸ਼ਾਮਲ ਅਰਬਪਤੀਆਂ ਵਿੱਟ ਅਰਨਾਲਟ ਦੀ ਨੈਟਵਰਥ ਵਿੱਚ ਇਸ ਸਾਲ ਸਭ ਤੋਂ ਜ਼ਿਆਦਾ 39 ਅਰਬ ਡਾਲਰ (2.69 ਲੱਖ ਕਰੋੜ ਰੁਪਏ) ਦਾ ਇਜ਼ਾਫ਼ਾ ਹੋਇਆ ਹੈ।
ਉਨ੍ਹਾਂ ਦੀ ਨੈਟਵਰਥ ਫਰਾਂਸ ਦੀ ਜੀਡੀਪੀ ਦੇ 3 ਫੀਸਦੀ ਦੇ ਬਰਾਬਰ ਹੈ।ਅਰਨਾਲਟ ਪਿਛਲੇ ਮਹੀਨੇ ਸੈਂਟੀਬਿਲੇਨੀਅਰ (100 ਅਰਬ ਡਾਲਰ ਨੈਟਵਰਥ) ਕਲੱਬ ਵਿੱਚ ਸ਼ਾਮਲ ਹੋਏ ਸੀ। ਦੁਨੀਆ ਵਿੱਚ ਅਜਿਹੇ ਸਿਰਫ 3 ਹੀ ਬੰਦੇ ਹਨ। ਬੇਜ਼ੋਸ, ਗੇਟਸ ਤੇ ਅਰਨਾਲਟ ਦੀ ਸਾਂਝੀ ਜਾਇਦਾਦ ਅਮਰੀਕੀ ਸਟਾਕ ਮਾਰਕੀਟ ਦੇ ਐਸਐਂਡਪੀ 500 ਇੰਡੈਕਸ ਵਿੱਚ ਸ਼ਾਮਲ ਹਰ ਕੰਪਨੀ ਤੋਂ ਵੱਧ ਹੈ। ਵਾਲਮਾਰਟ, ਐਕਸਾਨ ਕਾਰਪੋਰੇਸ਼ਨ ਤੇ ਵਾਲਟ ਡਿਜ਼ਨੀ ਵਰਗੀਆਂ ਕੰਪਨੀਆਂ ਇਸ ਇੰਡੈਕਸ ਵਿੱਚ ਸ਼ਾਮਲ ਹਨ।
ਦਰਅਸਲ ਬਿਲ ਗੇਟਸ ਨੇ ਹੁਣ ਤਕ 35 ਅਰਬ ਡਾਲਰ ਤੋਂ ਵੀ ਵੱਧ ਧੰਨ ਦਾਨ ਕਰ ਦਿੱਤਾ ਹੈ, ਨਹੀਂ ਤਾਂ ਉਹ ਅਜੇ ਵੀ ਸਭ ਤੋਂ ਵੱਡੇ ਅਮੀਰ ਹੁੰਦੇ। ਦੂਜੇ ਪਾਸੇ, ਜੈਫ ਬੇਜੋਸ ਆਪਣੀ ਪਹਿਲੀ ਪਤਨੀ ਮੈਕੇਂਜੀ ਨੂੰ ਤਲਾਕ ਦੇ ਰਾਜੀਨਾਮੇ ਵਿੱਚ ਕਰੀਬ 36.5 ਅਰਬ ਡਾਲਰ ਦੇ ਸ਼ੇਅਰ ਦੇਣ ਦੇ ਬਾਵਜੂਦ ਅਮੀਰਾਂ ਦੀ ਲਿਸਟ ਵਿੱਚ ਸਿਖ਼ਰ ‘ਤੇ ਸ਼ੁਮਾਰ ਹਨ।

Leave a Reply

Your email address will not be published. Required fields are marked *

Back to top button