District NewsMalout News

ਬੱਸ ਸਟੈਂਡ ਦੇ ਟਰਾਂਸਪੋਟਰ ਅਤੇ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਵੱਲੋਂ ਕਰਵਾਇਆ ਗਿਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ

ਮਲੋਟ : ਮਲੋਟ ਬੱਸ ਸਟੈਂਡ ਦੇ ਟਰਾਂਸਪੋਟਰ ਅਤੇ ਪੀ.ਆਰ.ਟੀ.ਸੀ, ਪੰਜਾਬ ਰੋਡਵੇਜ, ਮਿੰਨੀ ਬੱਸਾਂ ਦੇ ਸਮੂਹ ਮਾਲਕ, ਡਰਾਇਵਰ, ਕੰਡਕਟਰ ਅਤੇ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਇਲਾਕੇ ਦੀ ਖੁਸ਼ਹਾਲੀ ਵਾਸਤੇ ਅੱਜ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।

ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮੂਹ ਸੰਗਤ ਨੇ ਬਹੁਤ ਹੀ ਸ਼ਰਧਾ ਨਾਲ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰਦਿਆਂ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਸੇਵਾ ਵਿੱਚ ਆਪਣੀ ਹਾਜ਼ਰੀ ਭਰੀ।

Author : Malout Live

Back to top button