District NewsMalout News

ਪੇਂਡੂ ਏਰੀਆ ਭੱਤਾ ਸਮੇਤ ਹੋਰ ਬੰਦ ਕੀਤੇ ਭੱਤੇ ਪੰਜਾਬ ਸਰਕਾਰ ਤੁਰੰਤ ਕਰੇ ਚਾਲੂ- ਸੁਖਜੀਤ ਸਿੰਘ ਮੁਕਤਸਰ ਮੀਤ ਸਕੱਤਰ

ਮਲੋਟ: ਵਿੱਤ ਵਿਭਾਗ ਪੰਜਾਬ ਵੱਲੋਂ 3 ਅਕਤੂਬਰ 2022 ਨੂੰ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਲਿਖਿਆ ਹੈ ਕਿ ਸਮੂਹ ਵਿਭਾਗ ਛੇਵੇਂ ਤਨਖਾਹ ਕਮਿਸ਼ਨ ਅਧੀਨ ਪੇਂਡੂ ਏਰੀਆ ਭੱਤਾ ਲਾਗੂ ਕਰਨ ਸੰਬੰਧੀ ਆਪਣੀ ਤਜਵੀਜ਼ 15 ਦਿਨਾਂ ਦੇ ਅੰਦਰ-ਅੰਦਰ ਵਿੱਤ ਵਿਭਾਗ ਨੂੰ ਭੇਜਣਾ ਯਕੀਨੀ ਬਣਾਉਣ। ਇਸ ਸੰਬੰਧੀ ਟਿੱਪਣੀ ਕਰਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22- ਬੀ ਚੰਡੀਗੜ੍ਹ ਦੇ ਸੂਬਾਈ ਪ੍ਰਧਾਨ ਰਣਜੀਤ ਸਿੰਘ ਰਾਣਵਾ, ਜਰਨਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ, ਦਰਸ਼ਨ ਸਿੰਘ ਲੁਬਾਣਾ, ਚਰਨ ਸਿੰਘ ਸਰਾਭਾ, ਰਣਬੀਰ ਢਿੱਲੋਂ, ਗਰਜੀਤ ਸਿੰਘ ਘੋੜੇਵਾਹ, ਪ੍ਰੇਮ ਚਾਵਲਾ, ਗੁਰਪ੍ਰੀਤ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ, ਪ੍ਰਭਜੀਤ ਸਿੰਘ ਉੱਪਲ ਵੇਰਕਾ ਪ੍ਰੈਸ ਸਕੱਤਰ, ਟਹਿਲ ਸਿੰਘ ਸਰਾਭਾ ਪ੍ਰੈਸ ਸਕੱਤਰ, ਸੁਖਜੀਤ ਸਿੰਘ ਮੁਕਤਸਰ ਮੀਤ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਏਰੀਆ ਭੱਤਾ ਲਾਗੂ ਕਰਨ ਲਈ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ ਕਿਉਂਕਿ ਇਹ ਭੱਤਾ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਪਹਿਲਾਂ ਹੀ ਮਿਲਦਾ ਰਿਹਾ ਹੈ। ਜਿਸ ਦਾ ਸੰਬੰਧ ਪੇਂਡੂ ਖੇਤਰ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ।

     

ਪੇਂਡੂ ਭੱਤਾ ਦੇਣ ਦਾ ਮੰਤਵ ਪੰਜਾਬ ਦੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ, ਸਰਕਾਰੀ ਦਫ਼ਤਰਾਂ ਦੇ ਵਿਭਾਗਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਪੇਂਡੂ ਖੇਤਰ ਵਿੱਚ ਸੇਵਾ ਕਰਨ ਵਾਲੇ ਮੁਲਾਜ਼ਮਾਂ ਲਈ ਲਾਗੂ ਕੀਤਾ ਗਿਆ ਸੀ। ਫੈਡਰੇਸ਼ਨ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਪੇਂਡੂ ਭੱਤਾ ਲਾਗੂ ਕਰਨ ਲਈ ਸ਼ੁਰੂ ਕੀਤੀ ਜਾ ਰਹੀ ਪ੍ਰਕਿਰਿਆ ਦਾ ਸਵਾਗਤ ਕਰਦੀ ਹੈ ਪਰ ਨਾਲ ਹੀ ਮੰਗ ਕਰਦੀ ਹੈ ਕਿ ਪੇਂਡੂ ਏਰੀਆ ਭੱਤਾ, ਡੀ.ਏ ਕਿਸ਼ਤਾ ਤੇ ਪੇ-ਕਮਿਸ਼ਨ ਬਕਾਇਆ ਬਾਰਡਰ ਏਰੀਆ ਭੱਤਾ ਅਤੇ ਰੈਸ਼ਨਲਾਇਜੇਸ਼ਨ ਦੇ ਨਾਂ ਤੇ ਬੰਦ ਕੀਤੇ 37 ਪ੍ਰਕਾਰ ਦੇ ਹੋਰ ਭੱਤਿਆਂ ਨੂੰ ਵੀ ਪਹਿਲਾਂ ਦੀ ਤਰ੍ਹਾਂ ਚਾਲੂ ਕੀਤਾ ਜਾਵੇ। ਇਸ ਮੌਕੇ ਸਾਥੀ ਗਗਨਦੀਪ ਸਿੰਘ ਖਾਲਸਾ, ਨਿਸ਼ਾਨ ਸਿੰਘ ਗੁਰਦਾਸਪੁਰ, ਰਜਵੰਤ ਸਿੰਘ ਬਾਗੜੀਆਂ ਤਰਨਤਾਰਨ, ਸਤਨਾਮ ਸਿੰਘ ਬਾਰੀਆ ਜਲੰਧਰ, ਅਜੇ ਸਨਹੋਤਰਾ ਅੰਮ੍ਰਿਤਸਰ, ਰਜਿੰਦਰ ਸਿੰਘ ਵਰਿਆਮ ਨੰਗਲ, ਅਮਰਪ੍ਰੀਤ ਸਿੰਘ ਬੋਹੜੂ ਸਤਨਾਮ ਸਿੰਘ ਟਾਗਰਾ, ਮੁਕੇਸ਼ ਕੁਮਾਰ, ਪਵਨ ਕੁਮਾਰ ਵੇਰਕਾ, ਮੁਧਲ, ਜੋਰਾਵਰ ਸਿੰਘ ਬਸਰਕੇ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button