District NewsMalout News

ਮਲੋਟ ਬਾਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨਾਂ ਨੇ ਤਬਾਦਲੇ ਦੇ ਸੰਬੰਧ ਵਿੱਚ ਵਿਦਾਇਗੀ ਸਮਾਰੋਹ ਕੀਤਾ ਆਯੋਜਿਤ

ਮਲੋਟ : ਬੀਤੇ ਦਿਨੀਂ ਮਲੋਟ ਬਾਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨਾਂ ਨੇ ਸ਼੍ਰੀ ਨੀਰਜ ਗੋਇਲ SDJM ਮਲੋਟ ਅਤੇ ਸ਼੍ਰੀ ਕੰਵਲਜੀਤ ਸਿੰਘ JMIC ਮਲੋਟ ਦੇ ਤਬਾਦਲੇ ਦੇ ਸੰਬੰਧ ਵਿੱਚ ਇੱਕ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ। ਦੋਨਾਂ ਮਾਨਯੋਗ ਜੱਜ ਸਾਹਿਬਾਨਾ ਨੇ ਇਸ ਖਾਸ ਮੌਕੇ ਤੇ ਇੱਕ-ਇੱਕ ਰੁੱਖ ਲਗਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੁਨੇਹਾ ਦਿੱਤਾ ਅਤੇ ਬਾਰ ਮੈਂਬਰਾ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਤੇ ਮਾਨਯੋਗ ਜੱਜ ਸ੍ਰੀਮਤੀ ਦਿਲਸ਼ਾਦ ਕੌਰ ਨੇ ਵੀ ਰੁੱਖ ਲਗਾਉਣ ਅਤੇ ਸਮਾਜ ਨੂੰ ਇਸ ਦੇ ਫਾਇਦੇ ਤੋਂ ਜਾਣੂੰ ਕਰਵਾਇਆ। ਇਸ ਮੌਕੇ ਤੇ ਬਾਰ ਦੇ ਪ੍ਰਧਾਨ ਵਿਦੁਸ਼ੀ ਭੁੱਲਰ, ਜਨਰਲ ਸੱਕਤਰ ਵਿਕਾਸ ਸੱਚਦੇਵਾ, ਉੱਪ ਪ੍ਰਧਾਨ ਸਿੰਪੀ ਕਮਰਾ ਤੋਂ ਇਲਾਵਾ ਸਾਰੇ ਬਾਰ ਮੈਂਬਰ ਵੀ ਮੌਜੂਦ ਸਨ।

Author : Malout Live

Back to top button