India News

26 ਦਸੰਬਰ 2019 ਨੂੰ ਲੱਗੇਗਾ ਸਾਲ ਦਾ ਅਖੀਰਲਾ ਕੰਕਣ ਸੂਰਜ ਗ੍ਰਹਿਣ

ਸਾਲ ਦਾ ਅਖੀਰਲਾ ਕੰਕਣ ਸੂਰਜ ਗ੍ਰਹਿਣ 26 ਦਸੰਬਰ ਪੋਹ ਮਹੀਨੇ ਦੀ ਮੱਸਿਆ ਵਾਲੇ ਦਿਨ ਵੀਰਵਾਰ ਨੂੰ ਆ ਰਿਹਾ ਹੈ। ਇਹ ਕੰਕਣ ਸੂਰਜ ਗ੍ਰਹਿਣ 26 ਦਸੰਬਰ 2019 ਸਦੀ ਨੂੰ ਕੰਕਣ ਸੂਰਜ ਗ੍ਰਹਿਣ ਸਵੇਰੇ 8 ਵਜੇ ਤੋਂ ਲਗਭਗ ਦੁਪਹਿਰ 1:30 ਤੱਕ ਸਾਰੇ ਭਾਰਤ ‘ਚ ਦਿਖਾਈ ਦੇਵੇਗਾ। ਇਸ ਗ੍ਰਹਿਣ ਦੀ ਕੰਕਣ ਅਕਰਿਤੀ ਕੇਰਲਾ, ਤਾਮਿਲਨਾਡੂ, ਕਰਨਾਟਕਾ ਦੇ ਦੱਖਣ ਭਾਗਾਂ ‘ਚ ਦਿਖਾਈ ਦੇਵੇਗਾ। ਬਾਕੀ ਸਾਰੇ ਭਾਰਤ ‘ਚ ਇਹ ਗ੍ਰਹਿਣ ਖੰਡ ਗ੍ਰਾਸ ਦੇ ਰੂਪ ‘ਚ ਦਿਖਾਈ ਦਵੇਗਾ। ਇਹ ਜਾਣਕਾਰੀ ਪੰਡਿਤ ਪੂਰਨ ਚੰਦਰ ਜੋਸ਼ੀ ਜੀ ਨੇ ਪਿੰਡ ਕਾਨਿਆਂਵਾਲੀ ਵਿਖੇ ਮਸਤਾਨ ਸਿੰਘ ਵੱਲੋਂ ਆਯੋਜਿਤ ਵਿਸ਼ਵ ਕਲਿਆਨ ਜਨ ਕਲਿਆਨ ਵਾਸਤੇ ਰੱਖੇ ਧਾਰਮਿਕ ਸਮਾਰੋਹ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਇਹ ਗ੍ਰਹਿਣ 8 ਵਜੇ ਸ਼ੁਰੂ ਹੋਵੇਗਾ ਅਤੇ 9 ਵਜੇ ਕੰਕਣ ਸ਼ੁਰੂ ਅਤੇ 10:30 ਵਜੇ ਪਰਮ ਗ੍ਰਾਸ ਦੇ ਰੂਪ ‘ਚ ਫਿਰ 12:29 ਵਜੇ ਕੰਕਣ ਰੂਪ ਵੀ ਸਮਾਪਤ ਅਤੇ 1:36 ਵਜੇ ਗ੍ਰਹਿਣ ਦੀ ਪੂਰਨ ਸਮਾਪਤੀ ਹੋ ਜਾਵੇਗੀ। ਇਸ ਗ੍ਰਹਿਣ ਦਾ ਸੂਤਕ 25 ਦਸੰਬਰ 2019 ਦੀ ਰਾਤ ਹੀ 8 ਵਜੇ ਸ਼ੁਰੂ ਹੋ ਜਾਵੇਗਾ। ਇਹ ਗ੍ਰਹਿਣ ਧਨੂੰ ਰਾਸ਼ੀ ਤੇ ਮੂਲ ਨਕਸ਼ਤਰ ਤੇ ਲੱਗ ਰਿਹਾ ਹੈ। ਅੰਤ ਇਸ ਨਕਸ਼ਤਰ ‘ਚ ਪੈਦਾ ਹੋਏ ਲੋਕਾਂ ਲਈ ਅਸ਼ੁਭ ਹੈ।ਪੰਡਿਤ ਜੋਸ਼ੀ ਦੇ ਅਨੁਸਾਰ ਇਸ ਗ੍ਰਹਿਣ ਦੇ ਪ੍ਰਭਾਵ ਕਈ ਦੇਸ਼ਾਂ ‘ਚ ਅੱਤਵਾਦੀ ਘਟਨਾਵਾਂ ਵਧਣ ਦੀ ਸੰਭਾਵਨਾ ਹੈ। ਚੀਨ, ਪਾਕਿਸਤਾਨ, ਅਫਗਾਨਿਸਤਾਨ ਚ ਰਾਜਨੀਤਿਕ ਖਲਬਲੀ ਮਚੇਗੀ। ਆਉਣ ਵਾਲੇ ਸਮੇਂ ‘ਚ ਮੀਂਹ ਦੀ ਕਮੀ ਰਹੇਗੀ। ਰੂੰ, ਘਿਓ ਤੇ ਹਲਦੀ ਦੇ ਭਾਅ ‘ਚ ਬਹੁਤ ਤੇਜ਼ੀ ਆਵੇਗੀ। ਏ, ਐਮ, ਕੇ, ਵੀ ਨਾਂ ਦੇ ਅਖੱਰ ਵਾਲੇ ਲੋਕ ਸਾਵਧਾਨੀ ਵਰਤਨ। ਗ੍ਰਹਿਣ ਦੇ ਇਕ ਮਹੀਨੇ ਬਾਅਦ ਤੱਕ ਕੋਈ ਭਿਅਨਕ ਦੁਰਘਟਨਾ ਹੋ ਸਕਦੀ ਹੈ। ਕੇ, ਵੀ, ਜੇ, ਆਰ ਦੇ ਨਾਂ ਵਾਲਿਆਂ ਲਈ ਵੀ ਖਰਾਬ ਹੈ। ਗ੍ਰਹਿਣ ਸਮੇਂ ਪ੍ਰਭੂ ਨਾਮ ਸਿਮਰਨ ਕਰੋ। ਗ੍ਰਹਿਣ ਦੀ ਸਮਾਪਤੀ ਉਪਰੰਤ ਜਰੂਰਤਮੰਦਾਂ ਦੀ ਸਹਾਇਤਾ ਕਰੋ। ਆਟਾ, ਚਾਵਲ, ਦਾਲ, ਗਰਮ ਕਪੜੇ, ਗੁੜ, ਖੰਡ ਆਦਿ ਖਾਦ ਸਮੱਗਰੀ ਦਾਨ ਕਰੋ। ਧੰਨ ਰਾਸ਼ੀ ਅਤੇ ਮਿਥੁਨ ਰਾਸ਼ੀ ਵਾਲੇ ਲੋਕਾਂ ਤੇ ਗ੍ਰਹਿਣ ਦਾ ਪ੍ਰਭਾਵ ਬਹੁਤ ਭਾਰੀ ਹੋਣ ਕਾਰਨ ਉਹ ਜੇਕਰ ਸਾਮਰਥ ਹਨ ਤਾਂ ਆਪਣੇ ਵਜਨ ਮੁਤਾਬਕ ਅਨਾਜ ਤੋਲ ਕੇ 25 ਦਸੰਬਰ ਦੀ ਸ਼ਾਮ 8 ਵਜੇ ਤੋਂ ਪਹਿਲਾਂ ਕਮਰੇ ਦੇ ਕਿਸੇ ਕੋਨੇ ‘ਚ ਰੱਖ ਦਿਓ। ਅਗਲੇ ਦਿਨ ਗ੍ਰਹਿਣ ਸਮਾਪਤੀ ਤੇ ਕਿਸੇ ਜ਼ਰੂਰਤਮੰਦ ਪਰਿਵਾਰ ਨੂੰ ਦੇ ਦਿਓ। ਹੇਠ ਲਿਖੀ ਰਾਸ਼ੀ ਵਾਲਿਆਂ ਲਈ ਇਹ ਗ੍ਰਿਹਣ ਇਸ ਤਰਾਂ ਦੇ ਪ੍ਰਭਾਵ ਦੇ ਸਕਦਾ ਹੈ।

1. ਮੇਖ ਰਾਸ਼ੀ- ਚਿੰਤਾ ਡਰ ਅਤੇ ਸੰਤਾਨ ਦੇ ਲਈ ਕਸ਼ਟਕਾਰੀ
2. ਬ੍ਰਿਖ ਰਾਸ਼ੀ- ਦੁਸ਼ਮਣ ਦਾ ਡਰ, ਸਧਾਰਨ ਲਾਭ
3. ਮਿਥੁਨ ਰਾਸ਼ੀ- ਬਹੁਤ ਭਾਰੀ ਇਹ ਗ੍ਰਹਿਣ ਤੁਹਾਡੇ ਲਈ, ਇਸ ਰਾਸ਼ੀ ਵਾਲਿਆਂ ਦੇ ਸਵਾਸਥ ਤੇ ਮਾੜਾ ਪ੍ਰਭਾਵ ਪਵੇਗਾ।
4. ਕਰਕ ਰਾਸ਼ੀ- ਦੁਸ਼ਮਣ ਦਾ ਡਰ ਅਤੇ ਚਿੰਤਾ ਬਣੀ ਰਹੇਗੀ ਅਤੇ ਸਵਾਸਥ ਖਰਾਬ ਰਹੇਗਾ।

Leave a Reply

Your email address will not be published. Required fields are marked *

Back to top button