District NewsMalout News

ਕਿਸਾਨ ਖੇਤੀ ਸੰਦਾ ਲਈ ਅਰਜੀਆਂ ਦੇਣ ਦੀ ਆਖਰੀ ਮਿਤੀ 17 ਅਗਸਤ ਤੱਕ ਦੇਣ

ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਵੱਲੋੋਂ ਆਉਣ ਵਾਲੇ ਸਾਉਣੀ ਦੇ ਸੀਜਨ ਦੌਰਾਨ ਝੋੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਸੁਧਰੀ ਹੋਈ ਖੇਤੀ ਮਸ਼ੀਨਰੀ ਤੇ ਨਿੱਜੀ ਕਿਸਾਨਾਂ ਲਈ 50 ਪ੍ਰਤੀਸਤ ਅਤੇ ਸਹਿਕਾਰੀ ਸਭਾਵਾਂ, ਗ੍ਰਾਮ ਪੰਚਾਇਤਾ ਅਤੇ ਸਵੈ ਸਹਾਇਤਾ ਗਰੁੱਪ ਲਈ 80 ਪ੍ਰਤੀਸ਼ਤ ਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਡਾ. ਕੁਲਦੀਪ ਸਿੰਘ ਜੋੜਾ ਏ.ਪੀ.ਪੀ.ਓ, ਸ੍ਰੀ ਮੁਕਤਸਰ ਸਾਹਿਬ  ਨੇ ਦਿੱਤੀ। ਉਹਨਾਂ  ਕਿ ਖੇਤੀ ਸੰਦਾ ਲਈ ਅਰਜੀਆਂ ਦੇਣ ਦੀ ਆਖਰੀ ਮਿਤੀ 17 ਅਗਸਤ 2020 ਹੈ ਅਤੇ ਇਸ ਵਿੱਚ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਾਰਚੋੋਪਰ, ਸ਼ਰੈਡਰ, ਮਲਚਰ, ਹਾਈਡਰੋਲਿਕ ਰਿਵਰਸੀਬਲ ਐਮ.ਪੀ.ਪਲੋੋਅ, ਜੀਰੋੋ ਟਰਿੱਲ ਡਰਿੱਲ, ਸੁਪਰ ਸੀਡਰ, ਬੇਲਰ, ਰੈਕ ਅਤੇ ਕਰਾਪ ਰੀਪਰ ਸ਼ਾਮਿਲ ਹਨ।
ਅਰਜੀਆ ਦੇਣ ਵਾਲੇ ਕਿਸਾਨਾਂ ਨੂੰ ਜਮੀਨ ਦੀ ਮਾਲਕੀ ਦੇੇ ਦਸਤਾਵੇਜ਼,ਸਵੈ ਘੋੋਸਣਾ ਪੱਤਰ,ਕੈਟਾਗਿਰੀ ਦਾ ਪ੍ਰਮਾਣ, ਅਧਾਰ ਕਾਰਡ ਦੀ ਫੋੋਟੋ ਕਾਪੀ, ਟਰੈਕਟਰ ਦੀ ਆਰ.ਸੀ. ਦੀ ਕਾਪੀ, ਕੈਸਲ ਚੈਕ ਸਮੇਤ ਰੰਗਦਾਰ ਫੋੋਟੋ ਬਿਨੈ ਪੱਤਰ ਨਾਲ ਦੇਣੇ ਲਾਜ਼ਮੀ ਹਨ।ਬਿਨੈਕਾਰ ਵੱਲੋੋਂ ਅਰਜੀ ਦੇਣ ਲਈ ਭਾਰਤ ਸਰਕਾਰ ਵੱਲੋੋਂ ਬਣਾਏ ਡੀ.ਬੀ.ਟੀ. ਪੋੋਰਟਲ ਤੇ ਆਪਣਾ ਡਾਟਾ ਅਪਲੋਡ ਕਰਨਾ ਹੋੋਵੇਗਾ ਅਤੇ ਅਰਜੀਆਂ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ,  ਖੇਤੀਬਾੜੀ ਇੰਜੀਨੀਰਿੰਗ ਵਿੰਗ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੂੰ ਦਿਤੀਆ ਜਾ ਸਕਦੀਆ ਹਨ। ਡਾ. ਜੋੜਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋੋਂ ਵੱਧ ਇਸ ਸਕੀਮ ਦਾ ਲਾਭ ਉਠਾਉਣ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।

Leave a Reply

Your email address will not be published. Required fields are marked *

Back to top button