PunjabSports

ਏਸ਼ੀਆ ਕੱਪ ਤੋਂ ਲਗਪਗ ਬਾਹਰ ਹੋਈ ਇੰਡੀਆ ਟੀਮ, ਸ਼੍ਰੀਲੰਕਾ ਨੇ 6 ਵਿਕਟਾਂ ਨਾਲ ਹਰਾਇਆ

ਏਸ਼ੀਆ ਕੱਪ 2022 ਦੇ ਸੁਪਰ ਫੋਰ ਦੇ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਨਾਲ ਟੀਮ ਇੰਡੀਆ ਏਸ਼ੀਆ ਕੱਪ ਤੋਂ ਲਗਪਗ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਹੁਣ ਉਹ ਇਸ ਹਾਰ ਤੋਂ ਬਾਅਦ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਹੈ। ਦੁਬਈ ‘ਚ ਮੰਗਲਵਾਰ ਨੂੰ ਖੇਡੇ ਗਏ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 174 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਸ਼੍ਰੀਲੰਕਾ ਨੇ 4 ਵਿਕਟਾਂ ਦੇ ਨੁਕਸਾਨ ਨਾਲ ਮੈਚ ਜਿੱਤ ਲਿਆ। ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 19.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ ਟੀਚਾ ਹਾਸਲ ਕਰ ਲਿਆ। ਸ਼੍ਰੀਲੰਕਾ ਲਈ ਪਥੁਮ ਨਿਸਾਂਕਾ ਅਤੇ ਕੁਸਲ ਮੈਂਡਿਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਇਨ੍ਹਾਂ ਦੋਵਾਂ ਵਿਚਾਲੇ ਮਜ਼ਬੂਤ​ਸਾਂਝੇਦਾਰੀ ਬਣੀ। ਨਿਸਾਂਕਾ ਨੇ 37 ਗੇਂਦਾਂ ‘ਤੇ 52 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਚੌਕੇ ਅਤੇ 2 ਛੱਕੇ ਲਾਏ। ਮੈਂਡਿਸ ਨੇ 37 ਗੇਂਦਾਂ ਵਿੱਚ 57 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 4 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਚਰਿਥ ਅਸਲੰਕਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਅੰਤ ਵਿੱਚ ਭਾਨੁਕਾ ਰਾਜਪਕਸ਼ੇ ਅਤੇ ਦਾਸੁਨ ਸ਼ੰਕਾ ਨੇ ਤੂਫਾਨੀ ਪਾਰੀ ਖੇਡੀ। ਰਾਜਪਕਸ਼ੇ ਨੇ 17 ਗੇਂਦਾਂ ‘ਤੇ 25 ਦੌੜਾਂ ਬਣਾਈਆਂ। ਦੂਜੇ ਪਾਸੇ ਸ਼ੰਕਾ ਨੇ 18 ਗੇਂਦਾਂ ਵਿੱਚ ਨਾਬਾਦ 33 ਦੌੜਾਂ ਬਣਾਈਆਂ। ਭਾਰਤ ਲਈ ਯੁਜਵੇਂਦਰ ਚਾਹਲ ਨੇ 3 ਵਿਕਟਾਂ ਲਈਆਂ। ਉਸ ਨੇ 4 ਓਵਰਾਂ ‘ਚ 34 ਦੌੜਾਂ ਦਿੱਤੀਆਂ। ਰਵੀਚੰਦਰਨ ਅਸ਼ਵਿਨ ਨੇ 4 ਓਵਰਾਂ ‘ਚ 32 ਦੌੜਾਂ ਦੇ ਕੇ ਇਕ ਵਿਕਟ ਲਈ। ਹਾਰਦਿਕ ਪੰਡਯਾ ਨੇ 4 ਓਵਰਾਂ ‘ਚ 35 ਦੌੜਾਂ ਦਿੱਤੀਆਂ। ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ ‘ਚ 30 ਦੌੜਾਂ ਦਿੱਤੀਆਂ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਬਣਾਈਆਂ। ਇਸ ਦੌਰਾਨ ਰੋਹਿਤ ਸ਼ਰਮਾ ਨੇ 41 ਗੇਂਦਾਂ ਵਿੱਚ 72 ਦੌੜਾਂ ਬਣਾਈਆਂ। ਰੋਹਿਤ ਦੀ ਪਾਰੀ ‘ਚ 5 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਸੂਰਿਆ ਕੁਮਾਰ ਯਾਦਵ ਨੇ 29 ਗੇਂਦਾਂ ਵਿੱਚ 34 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਨੇ 17-17 ਦੌੜਾਂ ਬਣਾਈਆਂ। ਰਵੀਚੰਦਰਨ ਅਸ਼ਵਿਨ ਨੇ ਨਾਬਾਦ 15 ਦੌੜਾਂ ਬਣਾਈਆਂ। ਵਿਰਾਟ ਕੋਹਲੀ ਖਾਤਾ ਖੋਲ੍ਹਦੇ ਹੀ ਆਊਟ ਹੋ ਗਏ।

Author: Malout Live

Leave a Reply

Your email address will not be published. Required fields are marked *

Back to top button