District NewsMalout News

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਮਹਾਂਦੀਪ ਸਿੰਘ ਸੰਧੂ ਸਾਉਂਕੇ ਦੇ ਦਿਹਾਂਤ ਤੇ ਵੱਖ-ਵੱਖ ਸਖਸ਼ੀਅਤਾਂ ਨੇ ਕੀਤਾ ਦੁੱਖ ਦਾ ਇਜ਼ਹਾਰ

ਮਲੋਟ: ਬੀਤੇ ਦਿਨ ਸੀਨੀਅਰ ਅਕਾਲੀ ਆਗੂ ਤੇ ਪਿੰਡ ਸਾਉਂਕੇ ਦੇ ਸਾਬਕਾ ਸਰਪੰਚ ਮਹਾਦੀਪ ਸਿੰਘ ਸੰਧੂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ‘ਤੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਵਾਲੀ, ਸੁਪਿੰਦਰ ਸਿੰਘ ਭੁੱਲਰ, ਬਸੰਤ ਸਿੰਘ ਕੰਗ, ਭਗਵਾਨ ਸਿੰਘ ਗਿੱਲ ਪਿੰਡ ਮਲੋਟ,

ਨਿੱਪੀ ਔਲਖ ਬਲਾਕ ਪ੍ਰਧਾਨ ਅਕਾਲੀ ਦਲ ਮਲੋਟ, ਸਰੋਜ ਸਿੰਘ ਸਰਪੰਚ, ਰਜਿੰਦਰ ਜੁਨੇਜਾ ਸੂਬਾ ਮੀਤ ਪ੍ਰਧਾਨ ਕੈਮਿਸਟ ਐਸੋਸੀਏਸ਼ਨ, ਗੁਰਬਿੰਦਰ ਲਵਲੀ ਜਨਰਲ ਸਕੱਤਰ, ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੇ ਸੈਕਟਰੀ ਸੁਖਵਿੰਦਰ ਸਿੰਘ ਮਾਨ, ਖੇਤ ਸੁਖਬੀਰ ਮਾਨ, ਜਸਵੰਤ ਸਿੰਘ ਰਾਮਨਗਰ ਸਮੇਤ ਆਗੂਆਂ ਨੇ ਸ਼ਾਮਿਲ ਹੋ ਕੇ ਉਨ੍ਹਾਂ ਦੇ ਸਪੁੱਤਰਾਂ ਯੂਥ ਅਕਾਲੀ ਆਗੂ ਹਰਮਨ ਸਿੰਘ ਸਾਉਂਕੇ, ਗੁਰਕੀਰਤ ਸਿੰਘ ਸੰਧੂ, ਮਨਕੀਰਤ ਸੰਧੂ (ਨਿਊਜ਼ੀਲੈਂਡ) ਤੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।

Author: Malout Live

Back to top button