District News
ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ,
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਦੀ ਪਤਨੀ ਨੂੰ ਬੀਤੀ ਸ਼ਾਮ ਉਸ ਵੇਲੇ ਅਵਾਰਾ ਕੁੱਤੇ ਵਲੋਂ ਵੱਢ ਲਿਆ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੀ ਸਰਕਾਰੀ ਰਿਹਾਇਸ਼ ਨੇੜੇ ਹੀ ਵਾਟਰ ਵਰਕਸ ਦੀਆਂ ਡਿਗੀਆ ਕੋਲ ਸੈਰ ਕਰ ਰਹੇ ਸੀ। ਇਸ ਦੌਰਾਨ ਉਥੇ ਘੁੰਮ ਰਹੇ ਅਵਾਰਾ ਕੁੱਤਿਆਂ ‘ਚੋਂ ਇਕ ਨੇ ਉਨ੍ਹਾਂ ਨੂੰ ਹੱਥ ਅਤੇ ਲੱਤ ‘ਤੇ ਵੱਢ ਲਿਆ। ਇਸ ਦੌਰਾਨ ਜਲਦੀ ਹੀ ਨੇੜਲੇ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਇਲਾਜ ਕਰਵਾਓਣ ਉਪਰੰਤ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ । ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋਂ- ਦਿਨ ਵੱਧ ਦੀ ਜਾਂ ਰਹੀ ਹੈ ਜਿਸ ਦੌਰਾਨ ਆਏ ਦਿਨ ਇੰਨਾ ਅਵਾਰਾ ਕੁੱਤਿਆਂ ਦੁਆਰਾ ਲੋਕਾਂ ਨੂੰ ਵੱਢਣ ਸੰਬੰਧੀ ਮਾਮਲੇ ਦੇਖਣ ਨੂੰ ਮਿਲ ਦੇ ਰਹਿੰਦੇ ਹਨ ।