District NewsMalout News

ਫੋਕਲ ਪੁਆਇੰਟ ਦਾਨੇਵਾਲਾ ਦਾ ਹੋਵੇਗਾ ਨਵੀਨੀਕਰਨ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅੱਜ ਰੱਖਣਗੇ ਨੀਂਹ ਪੱਥਰ

ਮਲੋਟ: ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਦਾਨੇਵਾਲਾ (ਮਲੋਟ) ਦੇ ਨਵੀਨੀਕਰਨ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ। ਅੱਜ ਸਵੇਰੇ 11:00 ਵਜੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਪੀ.ਐੱਸ.ਆਈ.ਈ.ਸੀ ਦੇ ਚੇਅਰਮੈਨ ਸ. ਦਲਵੀਰ ਸਿੰਘ ਢਿੱਲੋਂ ਵੱਲੋਂ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਸੰਬੰਧੀ ਇੱਕ ਸਮਾਗਮ ਪਲਾਟ ਨੰਬਰ B-9 ਵਿਖੇ ਰੱਖਿਆ ਗਿਆ।

ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਅਤੇ ਚੇਅਰਮੈਨ ਸਾਹਿਬ ਨੂੰ ਇੰਡਸਟਰੀਅਲ ਐਸੋਸੀਏਸ਼ਨ ਫੋਕਲ ਪੁਆਇੰਟ ਮਲੋਟ ਵੱਲੋਂ ਜੋ ਪਲਾਟਾਂ ਨੂੰ ਰੱਦ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ ਉਸ ਸੰਬੰਧ ਵਿੱਚ ਆਪਣਾ ਪੱਖ ਰੱਖਿਆ ਜਾਵੇਗਾ ਅਤੇ ਇਹ ਕੋਸ਼ਿਸ਼ ਰਹੇਗੀ ਕਿ ਅੱਜ ਇਹਨਾਂ ਨੋਟਿਸ ਨੂੰ ਰੱਦ ਕਰਵਾਇਆ ਜਾਵੇ ਅਤੇ ਹੋਰ ਵਧੇਰਾ ਸਮਾਂ ਪਲਾਟ ਅਲਾਟੀ ਨੂੰ ਦਵਾਇਆ ਜਾਵੇ ਤਾਂ ਜੋ ਆਪਣਾ ਨਿਰਮਾਣ ਜਲਦ ਤੋਂ ਜਲਦ ਕਰ ਸਕਣ।

Author: Malout Live

Back to top button