District NewsMalout News

ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਮੁਲਾਜਮਾਂ ਨਾਲ ਕੀਤੀ ਪਲੇਠੀ ਮੀਟਿੰਗ

ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਹੱਲ:- ਸ਼੍ਰੀ ਭਾਗੀਰਥ ਸਿੰਘ ਮੀਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਬਤੌਰ ਐੱਸ.ਐੱਸ.ਪੀ ਦੀ ਕਮਾਂਡ ਸੰਭਾਲਦਿਆ ਹੀ ਜਿਲ੍ਹਾ ਅੰਦਰ ਸਖਤ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿੱਥੇ ਪੁਲਿਸ ਵੱਲੋਂ ਜਿਲ੍ਹੇ ਦੀਆਂ ਸਰੱਹਦਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਦੀਆਂ ਟੁਕੜੀਆਂ ਵੱਲੋਂ ਰਾਤ ਸਮੇਂ ਗਸ਼ਤਾਂ ਵਾ ਚੈਕਿੰਗ ਕਰ ਸ਼ਰਾਰਤੀ ਅਨਸਰਾਂ ਅਤੇ ਹੁੱਲੜ ਬਾਜ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਸ.ਐੱਸ.ਪੀ ਵੱਲੋਂ ਪੁਲਿਸ ਮੁਲਜਮਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਕੁਲਵੰਤ ਰਾਏ ਐੱਸ.ਪੀ (ਐੱਚ), ਸ. ਰਵਿੰਦਰ ਸਿੰਘ ਡੀ.ਐੱਸ.ਪੀ (ਐੱਚ), ਸ. ਸਤਨਾਮ ਸਿੰਘ ਡੀ.ਐੱਸ.ਪੀ (ਸ.ਡ) ਸ਼੍ਰੀ ਮੁਕਤਸਰ ਸਾਹਿਬ, ਸ. ਫਤਿਹ ਸਿੰਘ ਡੀ.ਐੱਸ.ਪੀ (ਮਲੋਟ), ਸ. ਜਸਬੀਰ ਸਿੰਘ ਡੀ.ਐੱਸ.ਪੀ (ਗਿੱਦੜਬਾਹਾ) ਸਮੂਹ ਮੁੱਖ ਅਫਸਰਾਨ ਅਤੇ ਦਫਤਰੀ ਸਟਾਫ ਹਾਜ਼ਿਰ ਸਨ। ਇਸ ਮੌਕੇ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆਂ ਕਿ ਥਾਣਿਆਂ,

ਦਫਤਰਾਂ ਵਿੱਚ ਆਪਣੀ ਸ਼ਿਕਾਇਤਾਂ ਲੈ ਕੇ ਆ ਰਹੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੁਣ ਕੇ ਉਨ੍ਹਾਂ ਦਾ ਮੌਕੇ ਪਰ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆ ਦੇ ਖਾਤਮੇ ਲਈ ਪਿੰਡਾਂ ਸ਼ਹਿਰਾਂ ਵਿੱਚ ਆਮ ਸੀਨੀਅਰ ਅਫਸਰਾਂ ਵੱਲੋਂ ਮੀਟਿੰਗਾਂ ਵੱਧ ਤੋਂ ਵੱਧ ਕੀਤੀਆਂ ਜਾਣ ਅਤੇ ਲੋਕਾਂ ਵੱਲੋਂ ਨਸ਼ਿਆਂ ਦੇ ਸੰਬੰਧ ਵਿੱਚ ਦਿੱਤੀ ਜਾਣਕਾਰੀ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾ ਦੱਸਿਆਂ ਕਿ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਨ੍ਹਾਂ ਨੂੰ ਪਿਆਰ ਨਾਲ ਸਮਝਾ ਕੇ ਪਿੰਡ ਵਾਲਿਆਂ ਦੇ ਨਾਲ ਮਿਲ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਿਆਂ ਤੋਂ ਦੂਰ ਹਨ ਉਨ੍ਹਾਂ ਨੂੰ ਸੈਮੀਨਰ ਲਗਾ ਕੇ ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨਾ ਜਾਰੂਰੀ ਹੈ। ਉਨ੍ਹਾਂ ਕਿਹਾ ਡਿਊਟੀ ਦੌਰਾਨ ਕਿਸੇ ਵੀ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਸ਼ੇ ਵੇਚਣ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆ ਨਹੀ ਜਾਵੇਗਾ ਅਤੇ ਉਨ੍ਹਾਂ ਦੀ ਨਸ਼ੇ ਵਾਲੀ ਚੇਨ ਨੂੰ ਤੋੜਿਆ ਜਾਵੇਗਾ ਕਿ ਕਿੱਥੋਂ ਲਿਆਕੇ ਕਿੱਥੇ ਵੇਚਦੇ ਹਨ।

Author: Malout Live

Back to top button