District NewsMalout News

ਜਿਲ੍ਹਾ ਮੈਜਿਸਟ੍ਰੇਟ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 18 ਮਈ ਤੱਕ ਇਹ ਹੁਕਮ ਕੀਤੇ ਲਾਗੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਪਲਵੀ, ਆਈ.ਏ.ਐੱਸ, ਜਿਲ੍ਹਾ ਮੈਜਿਸਟ੍ਰੇਟ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਪੰਜ ਜਾਂ ਪੰਜ ਵਿਅਕਤੀਆਂ ਦੇ ਇਕੱਠੇ ਹੋਣ, ਜਨਤਕ ਥਾਵਾਂ ਤੇ ਕਿਸੇ ਵਿਅਕਤੀ ਵੱਲੋਂ ਨਾਹਰੇ ਲਗਾਉਣਾ/ਭੜਕਾਊ ਭਾਸ਼ਣ ਦੇਣਾ, ਜਨਤਕ ਥਾਵਾਂ ਤੇ ਮੀਟਿੰਗ ਜਾਂ ਜਲੂਸ ਕੱਢਣ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਦੇ ਅੰਦਰ ਲਾਇਸੰਸੀ ਹਥਿਆਰ, ਨੰਗੀਆਂ ਤਲਵਾਰਾਂ,

ਬਰਛੇ, ਭਾਲੇ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਮਾਰੂ ਹਥਿਆਰ ਚੁੱਕਣ/ ਚਲਾਉਣ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ, ਸਰਕਾਰੀ ਅਤੇ ਪ੍ਰਾਈਵੇਟ ਸੰਪੰਤੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਆਦਿ ਤੇ ਪੂਰਨ ਰੋਕ ਲਗਾਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਹੁਕਮ 20-03-2023 ਤੋਂ 18-05-2023 ਲਾਗੂ ਰਹਿਣਗੇ। ਪੁਲਿਸ ਆਰਮੀ ਵਰਦੀਆਂ ਵਿੱਚ ਮਿਲਟਰੀ ਅਮਲਾ/ਡਿਊਟੀ ਤੇ ਕੋਈ ਹੋਰ ਕਰਮਚਾਰੀ, ਵਿਆਹ, ਸ਼ੋਕਮਈ ਇਕੱਠ ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ।

Author: Malout Live

Back to top button