District NewsIndia NewsMalout NewsPunjab

ਰਾਖਵੀਆਂ ਛੁੱਟੀਆਂ ਸੰਬੰਧੀ ਸੂਚਨਾ ਅਪਡੇਟ ਕਰਨ ਲਈ ਵਿਭਾਗ ਨੇ ਦਿੱਤਾ 11 ਮਾਰਚ ਤੱਕ ਦਾ ਸਮਾਂ

ਮਲੋਟ:- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਸਾਲ ਭਰ ’ਚ 2 ਰਾਖਵੀਆਂ ਛੁੱਟੀਆਂ ਅਤੇ 4 ਦੁਪਹਿਰ ਬਾਅਦ ਅੱਧੀ ਛੁੱਟੀਆਂ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ। ਇਹ ਛੁੱਟੀਆਂ ਪ੍ਰਾਪਤ ਕਰਨ ਲਈ ਸੰਬੰਧਿਤ ਸਕੂਲ ਨੂੰ ਇਸ ਸੰਬੰਧੀ ਛੁੱਟੀਆਂ ਦੀ ਤਾਰੀਖ਼ ਈ-ਪੰਜਾਬ ਪੋਰਟਲ ’ਤੇ ਅਪਡੇਟ ਕਰਨੀ ਹੁੰਦੀ ਹੈ। ਇਸ ਦੇ ਲਈ ਵਿਭਾਗ ਵੱਲੋਂ 15 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਕੁੱਝ ਸਕੂਲਾਂ ਵੱਲੋਂ ਹੁਣ ਤੱਕ ਇਹ ਸੂਚਨਾ ਅਪਡੇਟ ਨਹੀਂ ਕੀਤੀ ਗਈ ਹੈ, ਜਿਸ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਹੁਣ ਇਸ ਤਾਰੀਖ਼ ਨੂੰ 11 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਸਕੂਲਾਂ ਵੱਲੋਂ ਆਪਣੇ ਸਾਲਾਨਾ ਸਮਾਗਮ ਦੀ ਤਾਰੀਖ਼ ਵੀ 11 ਮਾਰਚ ਤੱਕ ਈ-ਪੰਜਾਬ ਪੋਰਟਲ ’ਤੇ ਅਪਡੇਟ ਕਰਨੀ ਹੋਵੇਗੀ।

Leave a Reply

Your email address will not be published. Required fields are marked *

Back to top button