District NewsMalout News

ਪਿੰਡ ਮਲੋਟ ਦੇ ਬਜ਼ੁਰਗ ਦੀ ਘਰ ਦੀ ਛੱਤ ਡਿੱਗਣ ਕਾਰਨ ਹੋਏ ਨੁਕਸਾਨ ਤੇ ਮੱਦਦ ਲਈ ਲਾਈ ਗੁਹਾਰ

ਮਲੋਟ: ਪਿੰਡ ਮਲੋਟ ਦੇ ਨਿਵਾਸੀ ਗੁਰਸੇਵਕ ਸਿੰਘ ਜਿਨ੍ਹਾਂ ਦੀ ਘਰ ਦੀ ਛੱਤ ਬੀਤੇ ਦਿਨ ਅਚਾਨਕ ਡਿੱਗ ਗਈ ਸੀ। ਜਿਸ ਦੌਰਾਨ ਉਨ੍ਹਾਂ ਦੇ ਘਰ ਦੇ ਅੰਦਰ ਪਏ ਸਾਮਾਨ ਦਾ ਨੁਕਸਾਨ ਵੀ ਕਾਫੀ ਹੋਇਆ। ਗੁਰਸੇਵਕ ਸਿੰਘ ਦੀ ਪਤਨੀ ਜਸਵਿੰਦਰ ਕੌਰ ਜੋ ਕਿ ਰਸੋਈ ਦੇ ਅੰਦਰ ਚਾਹ ਬਣਾਉਣ ਦੇ ਲਈ ਗਏ ਅਤੇ ਅਚਾਨਕ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੇ ਸਿਰ ਵਿੱਚ ਸੱਟ ਲੱਗੀ ਅਤੇ

ਇੱਕ ਲੱਤ ਮਲਬੇ ਹੇਠਾਂ ਆਉਣ ਕਾਰਨ ਪੂਰੀ ਤਰ੍ਹਾਂ ਕੁਚਲੀ ਗਈ। ਇਸ ਦੌਰਾਨ ਜਸਵਿੰਦਰ ਕੌਰ ਜੋ ਕਿ ਬਠਿੰਡਾ ਏਮਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਗੁਰਸੇਵਕ ਸਿੰਘ ਵੱਲੋਂ ਮੌਜੂਦਾ ਸਰਕਾਰ, ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ 98146-66714 ਨੰਬਰ ਤੇ ਸੰਪਰਕ ਕਰਕੇ ਉਨ੍ਹਾਂ ਦੀ ਮੱਦਦ ਕੀਤੀ ਜਾਵੇ। ਇਸ ਮੌਕੇ ਮੌਜੂਦਾ ਅਤੇ ਸਾਬਕਾ ਸਰਪੰਚ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।

Author: Malout Live

Back to top button