Punjab

ਫਰੀਦਕੋਟ ‘ਚ ਕਾਰ ‘ਚੋਂ ਮਿਲੀ ਨੌਜਵਾਨ ਦੀ ਲਾਸ਼

ਫਰੀਦਕੋਟ: ਫਰੀਦਕੋਟ ਵਿੱਚ ਨੈਸ਼ਨਲ ਹਾਈਵੇ ਨੰਬਰ-54 ਦੇ ਓਵਰ ਬ੍ਰਿਜ ਤੋਂ ਇੱਕ ਇਨੋਵਾ ਕਾਰ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ । ਮ੍ਰਿਤਕ ਦੀ ਪਹਿਚਾਣ ਪਿੰਡ  ਗੌਲੇਵਾਲਾ ਬਲਵਿੰਦਰ ਸਿੰਘ ਉਰਫ ਹੈਪੀ ਪੁੱਤਰ ਬਲਦੇਵ ਸਿੰਘ ਦੇ ਰੂਪ ਵੱਜੋ ਹੋਈ ਹੈ, ਜੋ  ਹੁਣ ਲੁਧਿਆਣਾ ਵਿੱਚ ਰਹਿ ਰਿਹਾ ਸੀ । ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ । ਪੁਲਿਸ ਨੇ ਲਾਸ਼ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ । ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਹੋਈ ਹੈ ਕਿਉਂਕਿ ਦੇ ਉਸਦੇ ਮੂੰਹ ਤੇ ਨੱਕ ‘ਚੋਂ ਝੱਗ ਨਿਕਲ ਰਹੀ ਸੀ ਇੰਝ ਲਗਦਾ ਹੈ ਜਿਵੇ ਉਸ ਦੀ ਨਸ਼ੇ ਦੀ ਓਵਰਡੋਜ਼ ਕੀਤੀ ਹੋਵੇ ।

Leave a Reply

Your email address will not be published. Required fields are marked *

Back to top button