District NewsMalout News

ਰਮਨ ਕੁਮਾਰ ਨੂੰ ਐੱਸ.ਡੀ ਸਕੂਲ ਰੱਥੜੀਆਂ ਦਾ ਕਾਰਜਕਾਰੀ ਪ੍ਰਿੰਸੀਪਲ ਕੀਤਾ ਗਿਆ ਨਿਯੁਕਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਲੋਟ-ਡੱਬਵਾਲੀ ਰੋਡ ਤੇ ਐੱਸ.ਡੀ ਸਕੂਲ (ਪਿੰਡ ਰੱਥੜੀਆਂ) ਦਾ ਰਮਨ ਕੁਮਾਰ ਨੂੰ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਰਮਨ ਕੁਮਾਰ ਦੀ ਇਹ ਨਿਯੁਕਤੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਦਿਨੀਂ ਕੀਤੀ ਗਈ। ਐੱਸ.ਡੀ ਸਕੂਲ ਮਲੋਟ ਦੀ ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਦੀ ਦੇਖ-ਰੇਖ ਵਿੱਚ ਰਮਨ ਕੁਮਾਰ ਐੱਸ.ਡੀ ਸਕੂਲ ਰੱਥੜੀਆ

ਦੇ ਕਾਰਜਕਾਰੀ ਪ੍ਰਿੰਸੀਪਲ ਵਜੋ ਆਪਣੀ ਸੇਵਾਵਾਂ ਸੰਭਾਲਣਗੇ। ਆਪਣੀ ਇਸ ਨਿਯੁਕਤੀ ਤੇ ਰਮਨ ਕੁਮਾਰ ਨੇ ਮੈਨੇਜ਼ਮੈਂਟ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਐੱਸ.ਡੀ ਸਕੂਲ ਰੱਥੜੀਆਂ ਵਿੱਚ ਵਿੱਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਐੱਸ.ਡੀ ਸਕੂਲ ਰੱਥੜੀਆਂ ਤੁਹਾਨੂੰ ਇਕ ਵੱਖਰੇ ਰੂਪ ਵਿੱਚ ਨਜ਼ਰ ਆਵੇਗਾ।

Author: Malout Live

Back to top button