Malout News

ਫਿਰੋਜਪੁਰ ਐਮ.ਪੀ ਹਲਕੇ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਮਲੋਟ ਤੋਂ ਹੈਂਡ ਸੇਨਿਟਾਇਜ਼ਰ ਵੰਡਣ ਦੀ ਸ਼ੁਰੂਆਤ

ਮਲੋਟ, 27 ਅਪ੍ਰੈਲ (ਆਰਤੀ ਕਮਲ) :- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਹਲਕਾ ਫਿਰੋਜਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਅੱਜ ਮਲੋਟ ਦਾਣਾ ਮੰਡੀ ਤੋਂ ਹੈਂਡ ਸੈਨੀਟਾਈਜਰ ਵੰਡਣ ਦੀ ਸ਼ੁਰੂਆਤ ਕੀਤੀ ਗਈ । ਮਲੋਟ ਵਿਖੇ ਇਹ ਸੈਨੀਟਾਈਜਰ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੂੰ ਦਿੱਤੇ ਗਏ ।

ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਸਾਨੀਅਤ ਤੇ ਆਈ ਇਸ ਕਰੋਨਾ ਰੂਪੀ ਕਰੋਪੀ ਨੂੰ ਮਿਲ ਕੇ ਹੀ ਖਤਮ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਇਹ ਸੈਨੀਟਾਈਜਰ ਆੜਤੀਆ ਨੂੰ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਅੱਗੇ ਮੰਡੀ ਵਿਖੇ ਆਉਣ ਵਾਲੇ ਕਿਸਾਨਾਂ ਤੇ ਕੰਮ ਕਰਨ ਵਾਲੇ ਮਜਦੂਰਾਂ ਲਈ ਵਰਤ ਸਕਣ । ਇਸ ਮੌਕੇ ਗੁਰਚਰਨ ਸਿੰਘ ਪੀ ਏ ਬਾਦਲ ਸਾਹਿਬ, ਬਸੰਤ ਸਿੰਘ ਕੰਗ, ਸੁਖਇੰਦਰ ਸਿੰਘ ਭੁੱਲਰ, ਭਾਜਪਾ ਪ੍ਰਧਾਨ ਸੋਮ ਕਾਲੜਾ, ਪ੍ਰਧਾਨ ਸਰੋਜ ਸਿੰਘ, ਪੰਮਾ ਬਰਾੜ ਮਰਾਜਵਾਲਾ, ਚੇਅਰਮੈਨ ਰਾਜ ਰੱਸੇਵੱਟ, ਟੋਨੀ ਗਰਗ, ਐਮ.ਸੀ. ਜਗਤਾਰ ਸਿੰਘ, ਸਰਕਲ ਪ੍ਰਧਾਨ ਨਿੱਪੀ ਔਲਖ, ਸਰਕਲ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਵਾਲੀ, ਯੂਥ ਅਕਾਲੀ ਦਲ ਦੇ ਪ੍ਰਧਾਨ  ਲੱਕੀ ਉੜਾਂਗ, ਲੱਪੀ ਈਨਾਖੇੜਾ, ਪਿਰਤਪਾਲ ਸਿੰਘ ਮਾਨ, ਗੁਰਬਿੰਦਰ ਫੂਲੇਵਾਲਾ, ਗੁਰਸ਼ਮਿੰਦਰ ਸਿੰਘ ਟੋਨਾ ਲੱਖੇਵਾਲੀ, ਪੁਸ਼ਪਿੰਦਰ ਸਿੰਘ ਲੱਕੜਵਾਲਾ, ਸੁਰੇਸ਼ ਸ਼ਰਮਾ ਅਤੇ ਗੁਲਸ਼ਨ ਕੁਮਾਰ ਆਦਿ ਹਾਜ਼ਿਰ ਸਨ ।

Leave a Reply

Your email address will not be published. Required fields are marked *

Back to top button