District NewsMalout News

ਗਿੱਦੜਬਾਹਾ ਸੀਟ ਤੋਂ ਜਿਮਨੀ ਚੋਣ ਲੜ ਸਕਦੇ ਹਨ ਸੁਖਬੀਰ ਸਿੰਘ ਬਾਦਲ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੂਬੇ ਵਿੱਚ ਜਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੀ 10 ਜੁਲਾਈ ਨੂੰ ਪੰਜਾਬ ਵਿੱਚ ਜਿਮਨੀ ਹੋਣ ਜਾ ਰਹੀਆਂ ਹਨ। ਇਸ ਦੌਰਾਨ ਇਹ ਚਰਚਾ ਕਾਫੀ ਹੋ ਰਹੀ ਹੈ ਕਿ ਗਿੱਦੜਬਾਹਾ ਸੀਟ ਤੋਂ ਸੁਖਬੀਰ ਸਿੰਘ ਬਾਦਲ ਜਿਮਨੀ ਚੋਣ ਲੜ ਸਕਦੇ ਹਨ। ਚੋਣ ਕਮਿਸ਼ਨ ਵੱਲੋਂ ਫਿਲਹਾਲ ਗਿੱਦੜਬਾਹਾ ਜਿਮਨੀ ਚੋਣ ਕਰਵਾਉਣ ਬਾਰੇ ਕੋਈ ਵੀ ਗਤੀਵਿਧੀ ਨਹੀਂ ਐਲਾਨੀ ਗਈ ਹੈ।

ਬੀਤੇ ਦਿਨੀਂ ਹਲਕਾ ਲੰਬੀ ਵਿਖੇ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਲੰਬੀ ਵਾਸੀਆਂ ਦਾ ਧੰਨਵਾਦ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਸਪੀਚ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਬਠਿੰਡਾ ਦੀ ਸੀਟ ਫਤਿਹ ਕੀਤੀ ਸੀ ਉਸੇ ਤਰ੍ਹਾਂ ਗਿੱਦੜਬਾਹਾ ਦੀ ਸੀਟ ਵੀ ਫਤਿਹ ਕਰਾਂਗੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਭਾਸ਼ਨ ਵਿੱਚ ਵਰਕਰਾਂ ਜਿਮਨੀ ਚੋਣਾਂ ਲਈ ਤਿਆਰੀਆਂ ਕਰਨ ਦੀ ਗੱਲ ਆਖੀ। ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਗਿੱਦੜਬਾਹਾ ਤੋਂ ਸੁਖਬੀਰ ਸਿੰਘ ਬਾਦਲ ਖੁਦ ਜਿਮਣੀ ਚੋਣ ਲੜ ਸਕਦੇ ਹਨ।

Author : Malout Live

Back to top button