District NewsMalout News

ਮਲੋਟ ਵਿਕਾਸ ਮੰਚ ਦੀ ਹੋਈ ਮੀਟਿੰਗ ’ਚ ਹਰੀ ਦੀਵਾਲੀ ਮਨਾਉਣ ਦਾ ਲਿਆ ਪ੍ਰਣ

ਮਲੋਟ: ਮਲੋਟ ਵਿਕਾਸ ਮੰਚ ਦੀ ਜਨਰਲ ਬਾਡੀ ਦੀ ਮੀਟਿੰਗ ਡਾ. ਸੁਖਦੇਵ ਸਿੰਘ ਗਿੱਲ ਕਨਵੀਨਰ ਮਲੋਟ ਵਿਕਾਸ ਮੰਚ ਦੀ ਪ੍ਰਧਾਨਗੀ ਹੇਠ ਗੈਸਟ ਹਾਊਸ ਮਲੋਟ ਵਿਖੇ ਹੋਈ। ਜਿਸ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਮੂਹ ਮੈਂਬਰ ਆਪਣੇ ਘਰਾਂ ‘ਚ ਗਰੀਨ ਦੀਵਾਲੀ ਮਨਾਉਣਗੇ ਅਤੇ ਲੋਕਾਂ ਨੂੰ ਵੀ ਪ੍ਰੇਰਿਤ ਕਰਨਗੇ। ਇਸ ਮੀਟਿੰਗ ਵਿੱਚ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਸੜਕ ਬਣਾਉਣ ਦੀ ਦੇਰੀ ਨੂੰ ਵੀ ਗੰਭੀਰਤਾ ਨਾਲ ਲਿਆ ਗਿਆ, ਕਿਉਂਕਿ ਸਰਦੀ ਦਾ ਮੌਸਮ ਹੋਣ ਕਰਕੇ ਧੁੰਦ ‘ਚ ਇਸ ਸੜਕ ਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਵੱਧ ਗਿਆ ਹੈ। ਮਲੋਟ ਵਿਕਾਸ ਮੰਚ ਨੇ ਪੰਜਾਬ ਸਰਕਾਰ, ਸੈਂਟਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕਿਹਾ ਕਿ 8 ਨਵੰਬਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ।

ਇਸ ਤੋਂ ਇਲਾਵਾ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਜਿਸ ਕਰਕੇ ਖਾਣ-ਪੀਣ ਦੇ ਪਦਾਰਥਾਂ ‘ਚ ਮਿਲਾਵਟਖੋਰੀ ਹੋਣ ਦੀ ਸੰਭਾਵਨਾ ਹੈ, ਜੋ ਮਨੁੱਖਤਾ ਦੀ ਜ਼ਿੰਦਗੀ ਨਾਲ ਖਿਲਵਾੜ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਇਸ ਵਿਸ਼ੇ ‘ਤੇ ਗੰਭੀਰਤਾ ਨਾਲ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਵੱਡੇ ਬੰਬ ਪਟਾਕਿਆਂ ‘ਤੇ ਪਾਬੰਦੀ ਲਾਗੂ ਹੋਣੀ ਚਾਹੀਦੀ ਹੈ। ਜਿਸ ਦੇ ਜ਼ਹਿਰਲੇ ਧੂੰਏ ਨਾਲ ਵਾਤਾਵਰਨ ’ਤੇ ਬਹੁਤ ਮਾੜਾ ਅਸਰ ਪਵੇਗਾ। ਇਸ ਮੌਕੇ ਡਾ. ਗਿੱਲ ਤੋਂ ਇਲਾਵਾ ਪ੍ਰਿਥੀ ਸਿੰਘ ਮਾਨ, ਦੇਵ ਰਾਜ ਗਰਗ, ਦੇਸ ਰਾਜ ਸਿੰਘ, ਰਾਕੇਸ਼ ਕੁਮਾਰ ਜੈਨ, ਮਾਸਟਰ ਦਰਸ਼ਨ ਲਾਲ ਕਾਂਸਲ, ਗੁਰਜੀਤ ਸਿੰਘ ਗਿੱਲ, ਹਰਦਿਆਲ ਸਿੰਘ, ਕਸ਼ਮੀਰ ਸਿੰਘ ਭੁੱਲਰ, ਹਰਮੰਦਰ ਸਿੰਘ ਹਰੀ, ਗੁਰਚਰਨ ਸਿੰਘ ਸੋਨੀ ਆਦਿ ਮੈਂਬਰ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button