Malout News

ਕੈਂਪ ਮਲੋਟ ਵਿਖੇ ਵੱਖ-ਵੱਖ ਥਾਵਾਂ ਤੇ ਦੋ ਨੌਜਵਾਨਾਂ ਨੇ ਕੀਤੀ ਖੁਦਕੁਸ਼ੀ

ਮਲੋਟ :- ਮਲੋਟ ਵਿਖੇ ਵੱਖ-ਵੱਖ ਮਾਮਲਿਆਂ ‘ਚੋਂ ਦੋ ਨੌਜਵਾਨਾਂ ਨੇ ਆਤਮ ਹੱਤਿਆ ਕਰ ਲਈ। ਇਸ ਕਰਕੇ ਕੈਂਪ ਸਮੇਤ ਪੂਰੇ ਸ਼ਹਿਰ ‘ਚ ਸ਼ੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਤੁਸ਼ਾਰ ਬਠਲਾ ਪੁੱਤਰ ਸੋਮਨਾਥ ਬਠਲਾ ਵਾਸੀ ਕ੍ਰਿਸ਼ਨਾ ਨਗਰ ਕੈਂਪ ਨੇੜੇ ਫਾਇਰ ਬ੍ਰਿਗੇਡ ਨੇ ਕੱਲ੍ਹ ਕੋਈ ਜ਼ਹਿਰੀਲੀ ਵਸਤੂ ਖਾ ਲਈ, ਜਿਸ ਕਰਕੇ ਉਸਦੀ ਹਾਲਤ ਵਿਗੜ ਗਈ।

ਪਰਿਵਾਰ ਵਲੋਂ ਉਸ ਨੂੰ ਪਹਿਲਾਂ ਮਲੋਟ ਦੇ ਇਕ ਹਸਪਤਾਲ ਅਤੇ ਫਿਰ ਬਠਿੰਡਾ ਲਿਜਾਇਆ ਗਿਆ ਪਰ ਉਸਦੀ ਹਾਲਤ ਗੰਭੀਰ ਹੋÎਣ ਕਰਕੇ ਉਸ ਨੂੰ ਡੀ.ਐੱਮ.ਸੀ.ਲੁਧਿਆਣਾ ਲਿਜਾਇਆ ਗਿਆ ਜਿੱਥੇ ਨੌਜਵਾਨ ਨੇ ਦਮ ਤੋੜ ਦਿੱਤਾ।ਜਾਣਕਾਰੀ ਮੁਤਾਬਕ ਮ੍ਰਿਤਕ ਵਲੋਂ ਕਿਸੇ ਪ੍ਰਾਈਵੇਟ ਫਾਇਨਸ ਕੰਪਨੀ ਦੇ ਕਰਿੰਦਿਆਂ ਵੱਲੋਂ ਕੀਤੇ ਮਾੜੇ ਵਿਉਹਾਰ ਕਰਕੇ ਇਹ ਕਦਮ ਚੁੱਕਿਆ ਹੈ। ਉਧਰ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ.ਪਾਲਾ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਰ ਉਸਦਾ ਕਹਿਣਾ ਸੀ ਕਿ ਅਜੇ ਡੀ ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਮ੍ਰਿਤਕ ਸਰੀਰ ਲੈਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਪਰਿਵਾਰ ਵਲੋਂ ਦਿੱਤੇ ਬਿਆਨਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਇਕ ਹੋਰ ਮਾਮਲੇ ਦੀ ਮਿਲੀ ਜਾਣਕਾਰੀ ਅਨੁਸਾਰ 27-28 ਸਾਲਾ ਰੋਹਿਤ ਸ਼ਰਮਾ ਮਲੋਟ ਪੁੱਤਰ ਮਹਿੰਦਰਪਾਲ ਸ਼ਰਮਾ ਵਾਸੀ ਵਾਰਡ ਨੰਬਰ 7 ਮਲੋਟ ਸ਼ਹਿਰ ਦੇ ਇਕ ਐਡਵੋਕੇਟ ਰੋਮੀ ਸਚਦੇਵਾ ਕੋਲ ਸਹਾਇਕ ਵਜੋਂ ਕੰਮ ਕਰਦਾ ਸੀ। ਇਸ ਨੌਜਵਾਨ ਵਲੋਂ ਮਾਨਸਿਕ ਪਰੇਸ਼ਾਨੀ ਦੇ ਕਾਰਨ ਕੋਈ ਜਹਿਰੀਲੀ ਵਸਤੂ ਖਾ ਲਈ, ਜਿਸ ਕਰਕੇ ਇਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਸੁਖਪਾਲ ਸਿੰਘ ਦਾ ਕਹਿਣਾ ਹੈ ਪੁਲਸ ਨੇ ਮ੍ਰਿਤਕ ਦੇ ਪਿਤਾ ਮਹਿੰਦਰਪਾਲ ਸ਼ਰਮਾ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ਹੈ। ਇਨ੍ਹਾਂ ਦੋਨਾਂ ਨੌਜਵਾਨਾਂ ਮੌਤਾਂ ਕਾਰਨ ਸਮੁੱਚੇ ਸ਼ਹਿਰ ਵਿਚ ਸੋਗ ਦਾ ਮਾਹੌਲ ਹੈ।

Leave a Reply

Your email address will not be published. Required fields are marked *

Back to top button