District NewsMalout News

ਮਲੋਟ ਪੁਲਿਸ ਨੇ ਵੱਖ-ਵੱਖ ਮਾਮਲਿਆਂ ਤਹਿਤ ਦੋਸ਼ੀਆਂ ਨੂੰ ਕੀਤਾ ਕਾਬੂ

ਮਲੋਟ: ਮਾਨਯੋਗ ਸ਼੍ਰੀ ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐੱਸ (ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਜੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਮਲੋਟ ਅਤੇ ਥਾਣੇਦਾਰ ਵਰੁਣ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਦੀ ਰਹਿਨੁਮਾਈ ਹੇਠ ਨਸ਼ਾ ਕਰਨ ਵਾਲਿਆਂ ਤੇ ਨਕੇਲ ਕੱਸਦੇ ਹੋਏ ਥਾਣਾ ਸਿਟੀ ਮਲੇਟ ਦੀ ਪੁਲਿਸ ਵੱਲੋਂ ਦੌਰਾਨੇ ਗਸ਼ਤ ਹਰਜਿੰਦਰ ਨਗਰ ਮਲੋਟ ਤੋਂ ਦੋਸ਼ੀ ਹਸ਼ਮਵੀਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਹਰਜਿੰਦਰ ਨਗਰ, ਗਲੀ ਨੰ: 12 ਵਾਰਡ ਨੇ 26 ਮਲੋਟ, ਰਾਜਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਗੁਰੂਸਰ ਯੋਧਾ ਅਤੇ ਜਰਨੈਲ ਸਿੰਘ ਉਰਫ ਜੈਲੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੁਰੂਸਰ ਯੋਧਾ ਪਾਸੋਂ 05 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ

ਮੁਕੱਦਮਾ ਨੰਬਰ 322 ਮਿਤੀ 30.12.2022 ਅ/ਧ 21(a)/61/85 NDPS ACT ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਹਸ਼ਮਵੀਰ ਸਿੰਘ, ਰਾਜਵਿੰਦਰ ਸਿੰਘ ਅਤੇ ਜਰਨੈਲ ਸਿੰਘ ਉਰਫ ਜੈਲੀ ਉਕਤਾਨ ਨੂੰ ਗ੍ਰਿਫ਼ਤਾਰ ਕਰਕੇ ਬੰਦ ਹਵਾਲਾਤ ਥਾਣਾ ਕਰਵਾਇਆ ਗਿਆ। ਇਸੇ ਤਰ੍ਹਾਂ ਮੁਕੱਦਮਾ ਨੰਬਰ 321 ਮਿਤੀ 30.12 2022 ਅ/ਧ 379,411 PC ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਕੱਦਮੇ ਦੇ ਦੋਸ਼ੀ ਕਮਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਚੌਰੀਆਂ ਵਾਲੀ ਗਲੇ ਪਿੰਡ ਖੁੱਡੀਆਂ ਗੁਲਾਬ ਸਿੰਘ ਪਾਸੋਂ ਨਾਕਾਬੰਦੀ ਦੌਰਾਨ, ਇੱਕ ਚੋਰੀ ਦਾ ਮੋਟਰਸਾਇਕਲ ਨੰਬਰੀ PB-53B-7010 ਬਰਾਮਦ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕਰਕੇ ਬੰਦ ਹਵਾਲਾਤ ਥਾਣਾ ਕਰਵਾਇਆ ਗਿਆ। ਉਕਤ ਮੁਕੱਦਮਿਆਂ ਦੀ ਤਫਤੀਸ਼ ਜਾਰੀ ਹੈ।

Author: Malout Live

Back to top button