Uncategorized

ਸ.ਸ.ਸ.ਸ. (ਮੁੰਡੇ) ਅਬੁੱਲ ਖੁਰਾਣਾ ਦੇ ਸ.ਸ ਮਿਸਟ੍ਰੈੱਸ ਸ਼੍ਰੀਮਤੀ ਊਸ਼ਾ ਰਾਣੀ ਆਪਣੀ 27 ਸਾਲਾਂ ਦੀ ਬੇਦਾਗ ਸੇਵਾ ਕਰਨ ਉਪਰੰਤ ਹੋਏ ਸੇਵਾ ਮੁਕਤ

ਮਲੋਟ (ਮਨੋਜ ਕੁਮਾਰ ਪੱਤਰਕਾਰ): ਸ.ਸ.ਸ.ਸ. (ਮੁੰਡੇ) ਅਬੁੱਲ ਖੁਰਾਣਾ ਦੇ ਸ.ਸ ਮਿਸਟ੍ਰੈੱਸ ਸ਼੍ਰੀਮਤੀ ਊਸ਼ਾ ਰਾਣੀ ਆਪਣੀ 27 ਸਾਲਾਂ ਦੀ ਬੇਦਾਗ ਸੇਵਾ ਕਰਨ ਉਪਰੰਤ ਮਿਤੀ 31.10.2023 ਨੂੰ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੀ ਸੇਵਾ ਮੁਕਤੀ ਤੇ ਸਟੇਜ ਸੰਚਾਲਨ ਸ਼੍ਰੀ ਰੋਹਿਤ ਜਿੰਦਲ ਅੰਗਰੇਜ਼ੀ ਮਾਸਟਰ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਬਿਮਲਾ ਰਾਣੀ ਨੇ ਮੈਡਮ ਊਸ਼ਾ ਰਾਣੀ ਪਤਨੀ ਰਿਟਾਇਰਡ ਐਕਸੀਅਨ ਸ਼੍ਰੀ ਵਿਨੋਦ ਕੁਮਾਰ ਅਰੋੜਾ ਦੇ ਵਿੱਦਿਅਕ ਖੇਤਰ ਤੇ ਵਿਦਿਆਰਥੀਆਂ ਨੂੰ ਜੋ ਵੀ ਸੇਧ ਦਿੱਤੀ, ਉਸ ਬਾਰੇ ਸ਼ਲਾਘਾ ਕੀਤੀ।

ਸ਼੍ਰੀ ਵਿਜੇਪਾਲ ਅੰਗਰੇਜ਼ੀ ਲੈਕਚਰਾਰ ਵੱਲੋਂ ਮਾਣ-ਪੱਤਰ ਪੜ੍ਹਿਆ ਗਿਆ। ਵੱਖ-ਵੱਖ ਬੁਲਾਰਿਆਂ ਵੱਲੋਂ ਮੈਡਮ ਊਸ਼ਾ ਰਾਣੀ ਦੇ ਬਾਰੇ ਵਿੱਚ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਸਟਾਫ਼ ਸ.ਸ.ਸ.ਸ. (ਮੁੰਡੇ) ਅਬੁੱਲ ਖੁਰਾਣਾ, ਰਿਟਾਇਰਡ ਅਧਿਆਪਕ ਸ਼੍ਰੀ ਮਦਨ ਲਾਲ, ਸ੍ਰ. ਹਿੰਮਤ ਸਿੰਘ, ਸ਼੍ਰੀ ਮਨੋਹਰ ਲਾਲ ਤੋਂ ਇਲਾਵਾ ਪਰਿਵਾਰਕ ਮੈਂਬਰ ਅਰਵਿੰਦਰ ਅਰੋੜਾ, ਰਸ਼ਮੀ ਕਰਕਰਾ, ਨੀਲ ਅਰੋੜਾ ਹਾਜ਼ਰ ਸਨ। ਸਾਰਿਆਂ ਨੇ ਮੈਡਮ ਊਸ਼ਾ ਰਾਣੀ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ |

Author: Malout Live

Back to top button