District NewsMalout News

ਡੀ.ਏ.ਵੀ ਕਾਲਜ ਮਲੋਟ ਦੀ ਐੱਨ.ਸੀ.ਸੀ ਕੈਡਿਟ ਰਮਨਜੋਤ ਨੇ ਕੀਤਾ ਕਾਲਜ ਅਤੇ ਇਲਾਕੇ ਦਾ ਨਾਮ ਰੋਸ਼ਨ

ਮਲੋਟ: ਡੀ.ਏ.ਵੀ ਕਾਲਜ ਮਲੋਟ ਦੀ ਐੱਨ.ਸੀ.ਸੀ ਕੈਡਿਟ ਰਮਨਜੋਤ, ਲੁਧਿਆਣਾ ਗਰੁੱਪ ਵੱਲੋਂ ਨਵੀਂ ਦਿੱਲੀ ਵਿਖੇ 14 ਸਤੰਬਰ 2022 ਤੋਂ ਸ਼ੁਰੂ ਹੋ ਰਹੇ ਥਲ ਸੈਨਾ ਕੈਂਪ ਲਈ ਚੁਣੀ ਗਈ। ਇਸ ਦੌਰਾਨ ਐੱਨ.ਸੀ.ਸੀ (ਗਰਲਜ਼) ਵਿੰਗ ਦੀ ਇੰਚਾਰਜ ਲੈਫਟੀਨੈਂਟ ਡਾ.ਮੁਕਤਾ ਮੁਟਨੇਜਾ ਨੇ ਦੱਸਿਆ ਕਿ ਰਮਨਜੋਤ ਪਿਛਲੇ ਦੋ ਮਹੀਨਿਆਂ ਤੋਂ ਮਲੋਟ ਅਤੇ ਰੋਪੜ ਵਿਖੇ ਚੱਲ ਰਹੇ 7 ਥਲ ਸੈਨਾ ਕੈਂਪਾਂ ਵਿੱਚੋਂ ਚੁਣੀ ਗਈ ਅਤੇ ਤਕਰੀਬਨ ਇੱਕ ਹਜ਼ਾਰ ਤੋਂ ਵੀ ਜਿਆਦਾ ਐੱਨ.ਸੀ.ਸੀ ਕੈਡਿਟਾਂ

ਵਿੱਚੋਂ ਡੀ.ਏ.ਵੀ ਕਾਲਜ ਮਲੋਟ ਦੀ ਵਿਦਿਆਰਥਣ ਰਮਨਜੋਤ ਦਾ ਚੁਣਿਆ ਜਾਣਾ ਕਾਲਜ ਅਤੇ ਇਲਾਕੇ ਲਈ ਬੜੇ ਮਾਨ ਵਾਲੀ ਗੱਲ ਹੈ। 6 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਵਾਈ.ਕੇ ਗਾਂਧੀ ਨੇ ਕਾਲਜ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥਣ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੇ ਰਮਨਜੋਤ ਅਤੇ ਲੈਫਟੀਨੈਂਟ ਡਾ. ਮੁਕਤਾ ਮੁਟਨੇਜਾ ਨੂੰ ਵਧਾਈ ਦਿੰਦੇ ਹੋਏ ਵਿਦਿਆਰਥਣ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Author: Malout Live

Leave a Reply

Your email address will not be published. Required fields are marked *

Back to top button