District News

ਸ੍ਰੀ ਮੁਕਤਸਰ ਸਾਹਿਬ 26 ਅਗਸਤ ਵਿਧਾਨ ਸਭਾ ਹਲਕਾ 086-ਮੁਕਤਸਰ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਮੀਟਿੰਗ ਐਸ.ਡੀ.ਐਮ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਸ਼੍ਰੀਮਤੀ ਸਵਰਨਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਜਾਣੂੰ ਕਰਵਾਇਆ ਕਿ ਵਿਧਾਨ ਸਭਾ ਹਲਕਾ 086- ਮੁਕਤਸਰ ਵਿੱਚ ਪਹਿਲਾਂ 189 ਪੋਲਿੰਗ ਬੂਥ ਸਥਾਪਿਤ ਹਨ। ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਜਾਣ ਕਾਰਨ 24 ਨਵੇਂ ਪੋਲਿੰਗ ਬੂਥ ਸਥਾਪਿਤ ਕਰਨ ਦੀ ਤਜਵੀਜ਼ ਹੈ। ਇਸਦੇ ਨਾਲ ਹੀ ਕੁਝ ਪੋਲਿੰਗ ਸਟੇਸ਼ਨਾਂ ਦੇ ਵੋਟਰਾਂ ਦੀ ਉਸੇ ਹੀ ਬਿਲਡਿੰਗ ਵਿੱਚ ਦੂਜੇ ਬੂਥ ਵਿੱਚ ਸ਼ਿਫਟਿੰਗ ਕਰਨ ਦੀ ਵੀ ਤਜਵੀਜ਼ ਹੈ। ਨਵੇਂ ਪੋਲਿੰਗ ਬੂਥ ਬਣਾਉਣ ਅਤੇ ਸ਼ਿਫਟ ਕਰਨ ਵੇਲੇ ਇਹ ਖਾਸ ਧਿਆਨ ਰੱਖਿਆ ਗਿਆ ਹੈ ਕਿ ਕਿਸੇ ਵੀ ਵੋਟਰ ਨੂੰ ਆਪਣੀ ਵੋਟ ਪਾਉਣ ਲਈ ਪਰੇਸ਼ਾਨੀ ਦਾ ਸਹਾਮਣਾ ਨਾ ਕਰਨਾ ਪਵੇ। ਸਮੂਹ ਰਾਜਨੀਤਿਕ ਪਾਰਟੀਆਂ ਦੇ ਹਾਜ਼ਰ ਆਏ ਨੁਮਾਇੰਦਿਆਂ ਵੱਲੋਂ ਤਿਆਰ ਕੀਤੀ ਗਈ ਤਜਵੀਜ਼ ਨਾਲ ਸਹਿਮਤੀ ਪ੍ਰਗਟਾਈ ਗਈ। ਇਸ ਸਮੇਂ ਤਹਿਸੀਲਦਾਰ-ਕਮ-ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1, ਨਾਇਬ ਤਹਿਸੀਲਦਾਰ -ਕਮ-ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2, ਸੁਪਰਡੰਟ ਐਸ.ਡੀ.ਐਮ ਮੌਜੂਦ ਸਨ।

ਸ੍ਰੀ ਮੁਕਤਸਰ ਸਾਹਿਬ:- ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਮੌਕੇ  ਪੰਜਾਬ ਵਿਚ ਬੇਰੁਜਗਾਰੀ ਘਟਾਉਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਸ੍ਕਿਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਜਿਥੇ ਬੇਰੁਜਗਾਰ ਲੜਕੇ ਲੜਕੀਆਂ ਨੂੰ ਮੁਫ਼ਤ ਕਿੱਤਾਮੁਖੀ ਕੋਰਸ ਕਰਵਾਏ ਜਾ ਰਹੇ ਹਨ । ਉਥੇ ਹੀ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਮਾਈਕਰੋਸੋਫਟ ਅਤੇ  ਐਨ.ਐਸ.ਡੀ.ਸੀ ਨੇ ਭਾਰਤ ਵਿਚ ਇਕ ਲੱਖ ਤੋਂ ਵੱਧ ਔਰਤਾਂ ਦੇ ਸਸ਼ਕਤੀਕਰਨ ਅਤੇ ਭਾਰਤ ਵਿਚ ਮਹਿਲਾ ਕਰਮਚਾਰੀਆਂ ਨੂੰ ਵਧਾਵਨ ਲਈ ਸਾਂਝੇਦਾਰੀ ਕੀਤੀ ਹੈ । ਸ੍ਰੀ ਅਰੁਣ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਵਿਕਾਸ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਮੌਕੇ  ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਔਰਤਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ 70 ਘੰਟਿਆਂ ਦਾ ਕੋਰਸ ਕਰਵਾਇਆ ਜਾ ਰਿਹਾ ਹੈ । ਇਹ ਕੋਰਸ ਚਾਰ ਖੇਤਰਾਂ ਵਿਚ ਫੋਕਸ  ਕਰੇਗਾ ਜਿਵੇ ਕੇ ਡਿਜੀਟਲ ਉਤਪਾਦਿਕਤਾ ,ਅੰਗਰੇਜ਼ੀ ,ਰੋਜਗਾਰ ਯੋਗਤਾ ਅਤੇ ਉਦਮਤਾ ਸ਼ਾਮਿਲ ਹਨ । ਉਹਨਾ ਦੱਸਿਆ ਕੇ ਇਸ ਕੋਰਸ ਲਈ ਔਰਤਾਂ ਦੀ ਉਮਰ 18 ਤੋਂ 35 ਸਾਲ ਦੀ ਹੋਣੀ ਚਾਹੀਦੀ ਹੈ । ਉਹਨਾ ਦਸਿਆ ਕਿ ਕੋਈ ਵੀ ਔਰਤ ਉਮੀਦਵਾਰ ਇਸ ਕੋਰਸ ਨਾਲ ਸੰਬੰਧਿਤ ਲਿੰਕ  http://rebrand.ly/mdsppb    ਤੇ ਜਾ ਕੇ ਆਪਣੇ ਆਪ ਨੂੰ ਰੇਜਿਸ੍ਟਰਡ ਕਰ ਸਕਦਾ ਹੈ । ਜੇਕਰ ਫਿਰ ਵੀ ਕਿਸੇ ਔਰਤ ਨੂੰ ਇਸ ਕੋਰਸ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾ ਉਹ ਜਿਲਾ ਰੁਜਗਾਰ ਦਫਤਰ ਆ ਕੇ ਸ੍ਕਿਲ ਡਿਵੈਲਪਮੈਂਟ ਯੂਨਿਟ ਦੇ ਅਧਿਕਾਰੀ ਸ੍ਰੀ ਬਲਵੰਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ ।

Leave a Reply

Your email address will not be published. Required fields are marked *

Back to top button