District News

ਜਿਲਾ ਪ੍ਰਸਾਸ਼ਨ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੱਢੀ ਜਾਗਰੂਕ ਰੈਲੀ

ਸ੍ਰੀ ਮੁਕਤਸਰ ਸਾਹਿਬ :- ਐਸ ਡੀ ਐਮ ਸਵਰਨਜੀਤ ਕੌਰ ਅਤੇ ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਏ ਜਾ ਰਹੇ ਕੋਰੋਨਾ ਵੈਕਸੀਨ ਕੈਪ ਸੰਬੰਧੀ  ਜਾਗਰੁਕ ਰੈਲੀ ਕੱਢੀ ਗਈ.ਕਰੋਨਾ ਵੈਕਸੀਨੇਸ਼ਨ ਕੈਂਪ ਦੇ ਸੰਬੰਧ ਵਿਚ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ  ਵੱਲੋਂ   ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿਚ ਫਲੈਗ ਮਾਰਚ  ਕੀਤਾ ਗਿਆ ਅਤੇ ਲੋਕਾਂ ਨੂੰ ਮਾਸਕ ਵੰਡਣ ਦੇ ਨਾਲ ਕਰੋਨਾ ਜਾਗਰੂਕਤਾ ਪੰਫਲੈਟ ਵੀ ਵੰਡੇ ਗਏ।ਇਸ ਫਲੈਗ ਮਾਰਚ ਦੌਰਾਨ ਨਾਇਬ ਤਹਿਸੀਲਦਾਰ ਬਰੀਵਾਲਾ ਹਰਿੰਦਰਪਾਲ ਸਿੰਘ ਬੇਦੀ , ਟਰੈਫਿਕ ਇੰਚਾਰਜ ਹਰਜੋਤ ਸਿੰਘ ਸਮੇਤ  ਪੁਲਿਸ ਕਰਮਚਾਰੀਆਂ ਨੇ ਲੋਕਾਂ ਨੂੰ ਕਰੋਨਾ ਮਹਾਮਾਰੀ ਪ੍ਰਤੀ ਜਾਗਰੂਕ ਕਰਦੇ ਹੋਏ ਕੱਲ ਦੇ ਕੈਂਪ ਵਿਚ ਪਹੁੰਚ ਕੇ ਵੱਧ ਤੋਂ ਵੱਧ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਇਸ ਮੌਕੇ ਪੱਪੀ ਠਾਕੁਰ, ਭਗਵਾਨ ਦਾਸ ਬਾਂਸਲ ਹੈਲਥ ਇੰਸਪੈਕਟਰ, ਭਗਵਾਨ ਦਾਸ ਚੋਪੜਾ, ਬਲਜੀਤ ਸਿੰਘ ਸ਼ੈਰੀ ਦੀਪਕ ਗਰਗ, ਅਮਨ ਸਰਮਾ,ਜਗਦੀਸ ਤਰੀਕਾ ਗੁਰਜੰਟ ਸਿੰਘ ਜਟਾਨਾ, ਸਨਮਦੀਪ ਸਿੰਘ ਹਾਜਰ ਸਨ।

Attachments area

Leave a Reply

Your email address will not be published. Required fields are marked *

Back to top button