District News

ਬੀ.ਡੀ.ਪੀ.ਓ ਸਟਾਫ ਅਤੇ ਮਗਨਰੇਗਾ ਸਟਾਫ ਦੇ 53 ਕਰਮਚਾਰੀਆਂ ਵੱਲੋਂ ਕਰੋਨਾ ਵੈਕਸੀਨ ਲਗਵਾਈ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ  ਸ੍ਰੀ ਮੁਕਤਸਰ ਸਾਹਿਬ ਦਫਤਰ ਵਿਖੇ ਕਰੋਨਾ ਵੈਕਸੀਨ ਸੰਬੰਧੀ ਕੈਂਪ ਡਾਕਟਰ ਮਨੋਜ ਜੀਆਂ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਕੈਪ ਵਿਚ ਬੀ. ਡੀ .ਪੀ. ਓ  ਸ੍ਰੀਮਤੀ ਕੁਸੁਮ ਅਗਰਵਾਲ ਵੱਲੋਂ  ਪੰਚਾਇਤ ਸਕੱਤਰਜ ,ਦਫਤਰੀ ਸਟਾਫ ਅਤੇ ਮਗਨਰੇਗਾ ਸਟਾਫ ਦੇ 53 ਕਰਮਚਾਰੀਆਂ  ਨੂੰ ਪ੍ਰੇਰਿਤ ਕਰਕੇ ਕਰੋਨਾ ਵੈਕਸੀਨ ਲਗਵਾਈ ਗਈ।

ਇਸ ਮੌਕੇ ਬੀ. ਡੀ.ਪੀ. ਓ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਕੁਸੁਮ ਅਗਰਵਾਲ , ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ  ਸ੍ਰੀ ਰਮੇਸ਼ ਕੁਮਾਰ, ਪੰਚਾਇਤ ਅਫਸਰ ਸ੍ਰੀ ਰੁਪਿੰਦਰ ਸਿੰਘ ,ਏ.ਪੀ.ਓ ਮਗਨਰੇਗਾ ਸ੍ਰੀ ਸੁਖਦੇਵ ਸਿੰਘ , ਸ੍ਰੀ ਸੁਖਜੀਤ ਸਿੰਘ ਪਟਵਾਰੀ ਹਾਜਰ ਸਨ।

Leave a Reply

Your email address will not be published. Required fields are marked *

Back to top button