District News

ਸਿਵਲ ਸਰਜਨ ਦਫ਼ਤਰ ਵਿਖੇ ਹਾਜ਼ਰ ਸਾਰੇ ਸਟਾਫ ਨੇ ਕਰਵਾਈ ਕੋਰੋਨਾ ਟੀਕਾਕਰਣ: ਡਾ ਰੰਜੂ ਸਿੰਗਲਾ ਸਿਵਲ ਸਰਜਨ। ਕੋਰੋਨਾ ਵੈਕਸ਼ੀਨੇਸਨ ਸੁਰੱਖਿਅਤ ਅਤੇ ਆਸਾਨ: ਡਾ ਰੰਜੂ ਸਿੰਗਲਾ।

ਸ੍ਰੀ ਮੁਕਤਸਰ ਸਾਹਿਬ :- ਕੋਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਮਿਤੀ 16 ਜਨਵਰੀ ਤੋਂ ਸ਼ੁਰੂ ਕੀਤੇ ਗਈ ਕੋਰੋਨਾ ਟੀਕਾਕਰਣ ਮੁਹਿੰਮ ਤਹਿਤ ਜਿਲੇ ਵਿੱਚ 8 ਸਰਕਾਰੀ ਸਿਹਤ ਸੰਸਥਾਵਾਂ ਤੇ ਟੀਕਾਕਰਣ ਕੀਤਾ ਜਾ ਰਿਹਾ ਹੈ। ਇਨਾਂ ਸੈਂਟਰਾਂ ਤੇ ਜਿਲੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਿਵਲ ਸਰਜਨ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਟੀਕਾਕਰਣ ਸੈਂਟਰ ਬਨਾਇਆ ਗਿਆ। ਜਿਥੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਦੀ ਪ੍ਰੇਰਨਾ ਸਦਕਾ ਦਫ਼ਤਰ ਸਿਵਲ ਸਰਜਨ ਦੇ ਹਾਜਰ ਸਾਰੇ ਸਟਾਫ਼  ਨੇ ਆਪਣਾ ਟੀਕਾਕਰਣ ਕਰਵਾਇਆ ਗਿਆ। ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਇਹ ਟੀਕਾਕਰਣ ਸੁਰੱਖਿਅਤ ਅਤੇ ਆਸਾਨ ਹੈ। ਸਾਨੂੰ ਸ਼ੋਸਲ ਮੀਡੀਆ ਦੀਆਂ ਅਫ਼ਵਾਹਾਂ ਅਤੇ ਇਸ ਮੁਹਿੰਮ ਪ੍ਰਤੀ ਗਲਤ ਪ੍ਰਚਾਰ ਤੋਂ ਸੁਚੇਤ ਰਹਿ ਕੇ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਤਾਂ ਹੀ ਅਸੀ ਖੁਦ, ਸਮਾਜ ਅਤੇ ਦੇਸ਼ ਨੂੰ ਕੋਰੋਨਾ ਮੁਕਤ ਕਰ ਸਕਦੇ ਹਾਂ। ਡਾ.ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਨੇ ਸਿਹਤ ਵਿਭਾਗ ਵੱਲੋਂ ਉਪਲਬਧ ਕੋਰੋਨਾ ਵੈਕਸੀਨ ਬਹੁਤ ਹੀ ਵਧੀਆ ਕੁਆਲਟੀ ਦੀ ਹੈ। ਇਹ ਵੈਕਸੀਨ ਸਾਰੀਆਂ ਕੈਟਾਗਰੀਆਂ ਲਈ ਸੁਰੱਖਿਅਤ ਹੈ।

ਉਹਨਾਂ ਦੱਸਿਆ ਕਿ ਇਸ ਵੈਕਸੀਨ ਦੇ ਲੱਗਣ ਨਾਲ ਹਲਕੇ ਲੱਛਣ ਜਿਵੇਂ ਹਲਕਾ ਬੁਖਾਰ, ਸਰੀਰ ਦਰਦ ਆਦਿ ਆ ਸਕਦੇ ਹਨ। ਇਸ ਤੋਂ ਇਲਾਵਾ ਕੋਈ ਵੀ ਲੱਛਣ ਅਜੇ ਤੱਕ ਦਿਖਾਈ ਨਹੀਂ ਦਿੱਤੇ। ਉਹਨਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਟੀਕਾਕਰਣ ਕੀਤਾ ਜਾ ਰਿਹਾ ਹੈ। ਦੂਸਰੇ ਗੇੜ ਵਿੱਚ ਫਰੰਟਲਾਈਨ ਤੇ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਤੇ ਉਸ ਤੋਂ ਬਾਅਦ 50 ਸਾਲ ਤੋਂ ਉਪਰ ਦੇ ਲੋਕਾਂ ਨੂੰ ਅਤੇ ਪਹਿਲਾਂ ਤੋਂ ਗੰਭੀਰ ਬਿਮਾਰੀਆਂ ਨਾਲ ਪੀੜਿਤ ਵਿਅਕਤੀਆਂ ਨੂੰ ਟੀਕਾਕਰਣ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਜੇ ਤੱਕ ਬਿਮਾਰੀ ਖਤਮ ਨਹੀਂ ਹੋਈ ਇਸ ਲਈ ਸਾਨੁੰ ਪਹਿਲਾਂ ਦੀ ਤਰਾਂ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਘਰ ਤੋਂ ਨਿਕਲਣ ਸਮੇਂ ਮਾਸਕ ਜਰੂਰ ਪਹਿਨਿਆ ਜਾਵੇ, ਹਰੇਕ ਜਗਾ ਤੇ 6 ਫੁੱਟ ਦੀ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਹੱਥਾਂ ਨੂੰ ਬਾਰ ਬਾਰ ਧੋਤਾ ਜਾਵੇ। ਬਿਮਾਰੀ ਦਾ ਸ਼ੱਕ ਪੈਣ ਤੇ ਵਿਅਕਤੀ ਨੂੰ ਖੁਦ ਦਾ ਕੋਵਿਡ-19 ਦਾ ਟੈਸਟ ਕਰਵਾਉਣਾ ਵੀ ਜਰੂਰੀ ਹੈ। ਇਸ ਸਮੇਂ ਡਾ ਸੁਨੀਲ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ, ਡਾ ਵਿਕਰਮ ਅਸੀਜਾ ਜਿਲਾ ਐਪੀਡਮੈਲੋਜਿਸਟ ਅਤੇ ਸਿਵਲ ਸਰਜਨ  ਦਫ਼ਤਰ ਦਾ ਸਾਰਾ ਸਟਾਂਫ਼ ਹਾਜ਼ਰ ਸੀ।

Leave a Reply

Your email address will not be published. Required fields are marked *

Back to top button