District News

ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ ਹੁਣ 7 ਫਰਵਰੀ ਨੂੰ *18 ਦਸੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਸ੍ਰੀ  ਮੁਕਤਸਰ  ਸਾਹਿਬ :-16 ਦਸੰਬਰ ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ ਹੁਣ 10 ਜਨਵਰੀ 2021 ਦੀ ਜਗ੍ਹਾ 7 ਫਰਵਰੀ 2021 (ਐਤਵਾਰ) ਨੂੰ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ  ਮੁਕਤਸਰ  ਸਾਹਿਬ ਐੱਮ ਅਮ ਕੇ  ਅਰਾਵਿੰਦ ਕੁਮਾਰ
ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲਾ ਲੈਣ ਲਈ ਪ੍ਰੀਖਿਆ ਦੀ ਮਿਤੀ ਅੱਗੇ ਵਧਾ ਦਿੱਤੀ ਗਈ ਹੈ। ਇਹ ਪ੍ਰੀਖਿਆ ਪਹਿਲਾਂ ਮਿਤੀ 10 ਜਨਵਰੀ 2021 ਨੂੰ ਹੋਣੀ ਸੀ, ਜੋ ਹੁਣ 7 ਫਰਵਰੀ 2021 ਨੂੰ ਹੋਵੇਗੀ। ਇਸ ਤੋਂ ਇਲਾਵਾ ਆਨਲਾਈਨ ਅਪਲਾਈ ਕਰਨ ਦੀ ਮਿਤੀ ਵੀ ਵਧਾ ਕੇ 18 ਦਸੰਬਰ 2020 ਕਰ ਦਿੱਤੀ ਗਈ ਹੈ।ਸੈਸ਼ਨ 2021-22 ਲਈ ਛੇਵੀਂ ਅਤੇ ਨੌਵੀਂ ਜਮਾਤ ’ਚ ਆਲ ਇੰਡੀਆ ਸੈਨਿਕ ਸਕੂਲ ਵਿਚ ਦਾਖਲੇ ਵਾਸਤੇ ਇਮਤਿਹਾਨ ਲਈ ਚਾਹਵਾਨ ਵਿਦਿਆਰਥੀ https://aissee.nta.nic.in/ ’ਤੇ 18 ਦਸੰਬਰ ਤੱਕ ਅਪਲਾਈ ਕਰ ਸਕਦੇ ਹਨ।

Leave a Reply

Your email address will not be published. Required fields are marked *

Back to top button