District NewsMalout News

ਜ਼ਿਲ੍ਹੇ ਵਿੱਚ ਮਾਰਕਫੈੱਡ ਵੱਲੋਂ 7275/- ਰੁਪਏ ਪ੍ਰਤੀ ਕੁਇੰਟਲ ਤੇ ਮੂੰਗ ਦੀ ਖਰੀਦ ਸ਼ੁਰੂ

ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਬੰਧਕ ਮਾਰਕਫੈੱਡ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਮਾਰਕਫੈੱਡ ਵੱਲੋਂ ਐੱਮ.ਐੱਸ.ਪੀ 7275/- ਰੁਪਏ ਪ੍ਰਤੀ ਕੁਇੰਟਲ ‘ਤੇ ਗਰਮ ਰੁੱਤ ਦੀ ਮੂੰਗ ਦੀ ਖਰੀਦ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਮਾਰਕਫੈੱਡ ਵੱਲੋਂ ਮੰਡੀ ਮੁਕਤਸਰ ਅਤੇ ਮੰਡੀ ਗਿੱਦੜਬਾਹਾ ਵਿਖੇ ਮੂੰਗੀ ਦੀ ਖਰੀਦ ਕੀਤੀ ਜਾਵੇਗੀ। ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜੋ ਵੀ ਕਿਸਾਨ ਵੀਰ ਮੰਡੀਆਂ ਵਿੱਚ ਐੱਮ.ਐੱਸ.ਪੀ ਤੇ ਮੂੰਗੀ ਵੇਚਣਾ ਚਾਹੁੰਦਾ ਹੈ ਤਾਂ ਉਹ ਸੈਂਟਰ ਸ਼੍ਰੀ ਮੁਕਤਸਰ ਸਾਹਿਬ ਦੇ ਕਰਮਚਾਰੀ ਸ਼੍ਰੀ ਗੁਰਦਰਸ਼ਨ ਸਿੰਘ 98159-01098 ਜਾਂ ਸ਼੍ਰੀ ਬਲਰਾਜ 80547-85626, ਸੈਂਟਰ ਗਿੱਦੜਬਾਹਾ ਦੇ ਕਰਮਚਾਰੀ ਸ਼੍ਰੀ ਵਰਿੰਦਰਪਾਲ ਸਿੰਘ 95920-58002 ਜਾਂ ਸ਼੍ਰੀ ਰਣਜੀਤ ਸਿੰਘ 95920-58010, ਸ਼੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਦੇ ਕਰਮਚਾਰੀ ਸ਼੍ਰੀ ਹੁਸਨ ਲਾਲ 70244-67231 ਨਾਲ ਰਾਬਤਾ ਕਾਇਮ ਕਰ ਸਕਦਾ ਹੈ।

Author : Malout Live

Leave a Reply

Your email address will not be published. Required fields are marked *

Back to top button