Health

ਸਾਵਧਾਨ! ਸਮਾਰਟਫੋਨ ਇੰਝ ਵਿਗਾੜ ਰਿਹਾ ਤੁਹਾਡਾ ਸਾਰਾ ਸਰੀਰਕ ਢਾਂਚਾ


ਅੱਜਕਲ੍ਹ ਦੀ ਜ਼ਿੰਦਗੀ ਸਮਾਰਟਫੋਨ ਤੇ ਲੈਪਟਾਪ ਬਿਨਾਂ ਅਧੂਰੀ ਹੈ। ਪਰ ਲੋੜ ਤੋਂ ਵੱਧ ਸਮਾਰਟਫੋਨ ਦੀ ਵਰਤੋਂ, ਵਾਈਫਾਈ ਸਿਗਨਲ ਤੇ ਹੋਰ ਗੈਜੇਟਸ ਵਰਦਾਨ ਦੀ ਬਜਾਏ ਤੁਹਾਡੇ ਲਈ ਸਰਾਪ ਬਣ ਸਕਦੇ ਹਨ। ਇਸ ਖ਼ਬਰ ਵਿੱਚ ਗੈਜੇਟਸ ਦੀ ਵਰਤੋਂ ਨਾਲ ਸਰੀਰਕ ਢਾਂਚੇ ਵਿੱਚ ਹੋਣ ਵਾਲੇ ਬਦਲਾਅ ਬਾਰੇ ਦੱਸਾਂਗੇ। ਟੈਕ ਨੈੱਕ- ਜ਼ਿਆਦਾ ਸਮਾਰਟਫੋਨ ਦੇ ਇਸਤੇਮਾਲ ਨਾਲ ਰੀੜ੍ਹ ਦੀ ਹੱਡੀ ‘ਤੇ ਅਸਰ ਪੈ ਰਿਹਾ ਹੈ। ਖੋਜੀਆਂ ਮੁਤਾਬਕ ਗੈਜੇਟਸ ‘ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਸਿਰ ਦੇ ਪਿਛਲੇ ਹਿੱਸੇ ਵਿੱਚ ਇੱਕ ਵਾਧੂ ਨੁਕੀਲੀ ਹੱਡੀ ਵੇਖੀ ਜਾ ਰਹੀ ਹੈ।
ਇਸ ਨੂੰ ਟੈਕ ਨੈੱਕ’ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਆਕਾਰ 2.6 ਸੈਮੀ ਤਕ ਵੇਖਿਆ ਗਿਆ ਹੈ। ਮੋਬਾਈਲ-ਟੈਬਲੇਟਸ ਦਾ ਜ਼ਿਆਦਾ ਇਸਤੇਮਾਲ ਕਰਨ ਵਾਲੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਸਿਰ ਦੀ ਸਕੈਨਿੰਗ ਕਰਨ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਇਸ ਨੂੰ ਠੀਕ ਕਰਨ ਲਈ ਸਮਾਰਟਫੋਨ ਦੀ ਆਦਤ ਨਾ ਪੈਣ ਦਿਓ। ਜ਼ਿਆਦਾ ਝੁਕ ਕੇ ਵੇਖਣ ਤੋਂ ਬਚੋ ਤੇ ਹਮੇਸ਼ਾ ਗੈਜੇਟ ਨੂੰ ਅੱਖਾਂ ਦੇ ਪੱਧਰ ‘ਤੇ ਰੱਖ ਕੇ ਵੇਖੋ।
ਸਮਾਰਟਫੋਨ ਪਿੰਕੀ: ਆਏ ਦਿਨ ਸਮਾਰਟਫੋਨ ਦਾ ਆਕਾਰ ਵੱਧਦਾ ਜਾ ਰਿਹਾ ਹੈ। ਫੈਬਲੇਟਸ ਦੇ ਲਗਾਤਾਰ ਇਸਤੇਮਾਲ ਨਾਲ ਚੀਚੀ ਦਾ ਢਾਂਚਾ ਵਿਗੜ ਰਿਹਾ ਹੈ। ਹਾਲਾਂਕਿ ਇਸ ਨੂੰ ਆਸਾਨੀ ਨਾਲ ਨੋਟਿਸ ਨਹੀਂ ਕੀਤਾ ਜਾ ਸਕਦਾ। ਭਾਰੇ ਸਮਾਰਟਫੋਨ ਦੀ ਵਜ੍ਹਾ ਕਰਕੇ ਜ਼ਿਆਦਾ ਵਰਤੇ ਜਾਣ ਵਾਲੇ ਹੱਥ ਦੀ ਚੀਚੀ ਦੂਜੇ ਹੱਥ ਨਾਲੋਂ ਥੋੜ੍ਹੀ ਟੇਢੀ ਹੋ ਰਹੀ ਹੈ। ਇਸ ਤੋਂ ਬਚਣ ਲਈ ਮੋਬਾਈਲ ਫੋਨ ਨੂੰ ਜ਼ਿਆਦਾ ਦੇਰ ਤਕ ਫੜ ਕੇ ਨਹੀਂ ਰੱਖਣਾ ਚਾਹੀਦਾ। ਸੈੱਲਫੋਨ ਐਲਬੋ: ‘ਸੈੱਲਫੋਨ ਐਲਬੋ’ ਨੂੰ ਕਿਊਬੀਟਲ ਟਨਲ ਸਿੰਡਰੋਮ ਵੀ ਕਿਹਾ ਜਾਂਦਾ ਹੈ।
ਇਹ ਇੱਕ ਨਰਵ ਕੰਪਰੈਸ਼ਨ ਸਿੰਡਰੋਮ ਹੁੰਦਾ ਹੈ ਜਿਸ ਨਾਲ ਕੂਹਣੀ ਵਿਚ ਝਰਨਾਹਟ, ਸੁੰਨ ਹੋਣਾ ਜਾਂ ਦਰਦ ਹੋ ਸਕਦਾ ਹੈ। ਇਹ ਉਦੋਂ ਹੋ ਸਕਦਾ ਹੈ ਜਦੋਂ ਤੁਸੀਂ ਲਗਾਤਾਰ ਫੋਨ ‘ਤੇ ਗੱਲ ਕਰ ਰਹੇ ਹੁੰਦੇ ਹੋ। ਖੋਜ ਮੁਤਾਬਕ ਸੁਸਤ ਜੀਵਨਸ਼ੈਲੀ ਕਰਕੇ ਕੂਹਣੀ ਤੇਜ਼ੀ ਨਾਲ ਸੁੰਗੜ ਰਹੀ ਹੈ। ਇਹ ਜ਼ਿਆਦਾ ਦੇਰ ਤਕ ਬੈਠੇ ਰਹਿਣ ਤੇ ਤੁਰਨ ਫਿਰਨ ਨਾ ਕਰਕੇ ਹੋ ਰਿਹਾ ਹੈ। ਇਸ ਤੋਂ ਬਚਣ ਲਈ ਤੁਰਨ-ਫਿਰਨ ਦਾ ਮੌਕਾ ਨਾ ਗਵਾਓ ਤੇ ਹੈਂਡ ਫਰੀ ਵਿਕਲਪ ਚੁਣੋ। ਵਾਈਫਾਈ ਨਾਲ ਸਪਰਮ ਕਾਊਂਟ ਦਾ ਘਟਣਾ: ਸਾਲ 2011 ਵਿੱਚ ਸਿਡਨੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜਿਹੜੇ ਆਦਮੀ ਚਾਰ ਘੰਟਿਆਂ ਤੋਂ ਵੱਧ ਲੈਪਟਾਪ ਵਾਈਫਾਈ ਦਾ ਇਸਤੇਮਾਲ ਕਰਦੇ ਹਨ, ਉਹ ਆਪਣੇ ਬਾਪ ਬਣਨ ਦਾ ਮੌਕਾ ਖ਼ਤਰੇ ਵਿੱਚ ਪਾ ਰਹੇ ਹਨ। ਦਰਅਸਲ, ਇਲੈਕਟਰੋ ਮੈਗਨੈਟਿਕ ਰੇਡੀਏਸ਼ਨ ਸਪਰਮ ਕਾਊਂਟ ਤੇ ਮੋਬੀਲਿਟੀ ‘ਤੇ ਅਸਰ ਪਾਉਂਦੀਆਂ ਹਨ। ਇਸ ਨਾਲ DNA ਵੀ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਬਚਣ ਲਈ ਹਮੇਸ਼ਾ ਮੇਜ਼ ਦਾ ਇਸਤੇਮਾਲ ਕਰੋ। ਗੈਜੇਟਸ ਨੂੰ ਆਪਣੀ ਗੋਦ ਵਿੱਚ ਨਾ ਰੱਖੋ ਤੇ ਸਮਾਰਟਫੋਨ ਨੂੰ ਕਦੀ ਆਪਣੀ ਜੇਬ੍ਹ ਵਿੱਚ ਨਾ ਰੱਖੋ।
ਟੈਕਸਟਿੰਗ ਥੰਬ: ਲਗਾਤਾਰ ਚੈਟਿੰਗ ਤੇ ਸਮਾਰਟਫੋਨ ‘ਤੇ ਟੈਪ ਕਰਨ ਨਾਲ ਅੰਗੂਠੇ ਨੂੰ ਨੁਕਸਾਨ ਪਹੁੰਚਦਾ ਹੈ। ਅੰਗੂਠੇ ਵਿੱਚ ਦਰਦ ਹੁੰਦੀ ਹੈ ਤੇ ਇਹ ਟੇਢਾ ਵੀ ਹੋ ਸਕਦਾ ਹੈ।
ਅੱਖਾਂ ‘ਤੇ ਅਸਰ: ਲਗਾਤਾਰ ਸਕਰੀਨ ਵੱਲ ਧਿਆਨ ਲਾਉਣ ਨਾਲ ਅੱਖਾਂ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਸਮਾਰਫੋਨ ਤੋਂ ਨਿਕਲਣ ਵਾਲੀ ਬਲੂ ਲਾਈਟ ਅੱਖਾਂ ਨੂੰ ਥਕਾ ਦਿੰਦੀ ਹੈ ਜਿਸ ਨਾਲ ਅੱਖਾਂ ਦਰਦ ਕਰਦੀਆਂ ਹਨ। ਇਸ ਨਾਲ ਨਿਗ੍ਹਾ ਵਿਗੜ ਜਾਂਦੀ ਹੈ, ਕਾਰਨੀਆ ‘ਤੇ ਮਾੜਾ ਅਸਰ ਪੈਂਦਾ ਹੈ ਤੇ ਅੱਖਾਂ ਖ਼ੁਸ਼ਕ ਹੋ ਜਾਂਦੀਆਂ ਹਨ। ਸ ਤੋਂ ਬਚਣ ਲਈ ਬਲੂ ਲਾਈਟ ਤੋਂ ਅੱਖਾਂ ਨੂੰ ਬਚਾਓ ਤੇ ਡਾਕਟਰ ਦੀ ਸਲਾਹ ਨਾਲ ਦਾਰੂ ਲਓ। ਈਅਰਫੋਨ ਦੀ ਵਰਤੋਂ ਨਾਲ ਬੋਲ਼ਾਪਣ: ਲੰਮੇ ਸਮੇਂ ਤਕ ਜਾਂ ਹਾਈ ਵਾਲਿਊਮ ਵਿੱਚ ਈਅਰਫੋਨ ਦੀ ਵਰਤੋਂ ਕਰਨ ਨਾਲ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਬੰਦਾ ਬੋਲ਼ਾ ਵੀ ਹੋ ਸਕਦਾ ਹੈ। ਇਸ ਨਾਲ ਨਿਗ੍ਹਾ ਵਿਗੜ ਜਾਂਦੀ ਹੈ, ਕਾਰਨੀਆ ‘ਤੇ ਮਾੜਾ ਅਸਰ ਪੈਂਦਾ ਹੈ ਤੇ ਅੱਖਾਂ ਖ਼ੁਸ਼ਕ ਹੋ ਜਾਂਦੀਆਂ ਹਨ। ਸ ਤੋਂ ਬਚਣ ਲਈ ਬਲੂ ਲਾਈਟ ਤੋਂ ਅੱਖਾਂ ਨੂੰ ਬਚਾਓ ਤੇ ਡਾਕਟਰ ਦੀ ਸਲਾਹ ਨਾਲ ਦਾਰੂ ਲਓ। ਈਅਰਫੋਨ ਦੀ ਵਰਤੋਂ ਨਾਲ ਬੋਲ਼ਾਪਣ: ਲੰਮੇ ਸਮੇਂ ਤਕ ਜਾਂ ਹਾਈ ਵਾਲਿਊਮ ਵਿੱਚ ਈਅਰਫੋਨ ਦੀ ਵਰਤੋਂ ਕਰਨ ਨਾਲ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਬੰਦਾ ਬੋਲ਼ਾ ਵੀ ਹੋ ਸਕਦਾ ਹੈ।

Leave a Reply

Your email address will not be published. Required fields are marked *

Back to top button